ਕਪੂਰਥਲਾ ਦੇ ਪਿੰਡ ਪੀਰੇਵਾਲ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦੇ 4 ਨੌਜਵਾਨ ਵਿਸਾਖੀ ਮੌਕੇ ਬਿਆਸ ਦਰਿਆ ‘ਤੇ ਨਹਾਉਣ ਗਏ ਸਨ ਪਰ ਤੇਜ਼ ਵਹਾਅ ਵਿਚ ਚਾਰੋਂ ਨੌਜਵਾਨ ਡੁੱਬ ਗਏ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਤੇ 2 ਅਜੇ ਲਾਪਤਾ ਹਨ। ਉਨ੍ਹਾਂ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ।
ਤੇਜ਼ ਵਹਾਅ ਵਿਚ ਵਹਿਣ ਦੇ ਬਾਅਦ ਅਰਸ਼ਦੀਪ ਸਿੰਘ ਤੇ ਜਸਪਾਲ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ 2 ਨੌਜਵਾਨ ਵਿਸ਼ਾਲ ਤੇ ਗੁਰਪ੍ਰੀਤ ਸਿੰਘ ਅਜੇ ਲਾਪਤਾ ਹਨ ਤੇ ਗੋਤਾਖੋਰਾਂ ਵੱਲੋਂ 2 ਲਾਪਤਾ ਨੌਜਵਾਨਾਂ ਦੀ ਭਾਲ ਜਾਰੀ ਹੈ। ਬੀਤੀ ਦੇਰ ਸ਼ਾਮ ਤੱਕ ਚੱਲੇ ਰੈਸਕਿਊ ਆਪ੍ਰੇਸ਼ਨ ਵਿਚ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਅੱਜ ਫਿਰ ਸਵੇਰ ਤੋਂ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਕਲਯੁੱਗੀ ਪੁੱਤ ਨੇ ਇੱਟ ਮਾਰ ਲਈ ਪਿਓ ਦੀ ਜਾਨ
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਚਾਰੋਂ ਨੌਜਵਾਨ ਦੀ ਉਮਰ 17-18 ਸਾਲ ਦੇ ਸੀ ਤੇ ਪੜ੍ਹਾਈ ਕਰ ਰਹੇ ਸਨ। ਵਿਸ਼ਾਲ ਨੇਕੁਝ ਦਿਨਾਂ ਬਾਅਦ ਵਿਦੇਸ਼ ਜਾਣਾ ਸੀ। ਹਾਦਸੇ ਦੇ ਬਾਅਦ ਪੂਰਾ ਪਿੰਡ ਸਦਮੇ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -:
