5 kg heroin and arms : ਪੰਜਾਬ ਦੇ ਫਿਰੋਜ਼ਪੁਰ ਵਿੱਚ ਨਸ਼ਾ ਤਸਕਰੀ ਅਤੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੀ ਪੁਲਿਸ ਨੇ ਭਾਰਤ-ਪਾਕਿ ਸਰਹੱਦ ਤੋਂ 5 ਕਿੱਲੋ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿਚ ਹੈਰੋਇਨ ਦੀ ਕੀਮਤ 25 ਕਰੋੜ ਰੁਪਏ ਦੱਸੀ ਜਾਂਦੀ ਹੈ। ਹਥਿਆਰਾਂ ਵਿਚ ਇਕ ਪਿਸਤੌਲ, 2 ਰਸਾਲੇ ਅਤੇ 18 ਜ਼ਿੰਦਾ ਕਾਰਤੂਸ ਸ਼ਾਮਲ ਸਨ। ਇਸ ਦੇ ਨਾਲ 1100 ਰੁਪਏ ਦੀ ਪਾਕਿਸਤਾਨੀ ਵੀ ਸੀ। ਇਸ ਦੇ ਨਾਲ ਹੀ ਇਕ ਭਾਰਤੀ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਦਲਬੀਰ ਸਿੰਘ ਉਰਫ ਡੱਲੂ ਵਜੋਂ ਹੋਈ ਹੈ। ਉਸ ਕੋਲੋਂ 250 ਗ੍ਰਾਮ ਹੈਰੋਇਨ ਪ੍ਰਾਪਤ ਕੀਤੀ ਗਈ ਹੈ।
ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਪ੍ਰਗਟਾਵਾ ਕਰਦਿਆਂ ਐਸਪੀ (ਇਨਵੈਸਟੀਗੇਸ਼ਨ) ਬਲਬੀਰ ਸਿੰਘ ਨੇ ਦੱਸਿਆ ਕਿ 5 ਜਨਵਰੀ ਦੀ ਮਿਲੀ ਸੂਚਨਾ ‘ਤੇ ਕੰਮ ਕਰਦੇ ਹੋਏ ਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ, ਡੀਐਸਪੀ ਪਰਮਿੰਦਰ ਸਿੰਘ, ਸੀਆਈਏ ਟੀਮ ਇੰਚਾਰਜ ਨੇ ਇੱਕ ਨਸ਼ਾ ਸਮੱਗਲਰ ਦੀ ਸ਼ਨਾਖਤ ਕਰਦਿਆਂ ਕਾਬੂ ਕੀਤਾ। ਦਲਬੀਰ ਸਿੰਘ ਉਰਫ ਡੱਲੂ ਕੋਲੋਂ ਅੱਜ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਾਅਦ ਵਿੱਚ ਬੀਐਸਐਫ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਹੁਸੈਨੀਵਾਲਾ ਨੇੜੇ ਇੰਡੋ-ਪਾਕਿ ਜ਼ੀਰੋ ਲਾਈਨ ਨੇੜੇ ਕੰਡਿਆਲੀ ਪਾਰ ਦੇ ਨਿਰਧਾਰਤ ਸਥਾਨ ਤੇ 5 ਕਿਲੋ ਹੈਰੋਇਨ, ਇੱਕ ਪਿਸਤੌਲ, 2 ਰਸਾਲੇ, 18 ਜਿੰਦਾ ਕਾਰਤੂਸ ਅਤੇ 1,100 ਪਾਕਿਸਤਾਨੀ ਕਰੰਸੀ ਬਰਾਮਦ ਕੀਤੀ। ਇਹ ਬਰਾਮਦਗੀ ਗੇਟ ਨੰ .91, ਪੀਲਰ ਨੰਬਰ 1291/7, ਹੁਸੈਨੀਵਾਲਾ ਪੋਸਟ ਬੈਰੀਅਰ 136 ਬੀ.ਐੱਨ.ਐੱਸ.ਐੱਫ ਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਗਲੇਰੀ ਪੜਤਾਲ ਦੌਰਾਨ ਰਿਕਵਰੀ ਲਈ ਹੋਰ ਸੁਰਾਗ ਆਉਣ ਦੀ ਉਮੀਦ ਹੈ।