ਤਰਨਤਾਰਨ ਦੇ ਪੱਟੀ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਮੋਟਰਸਾਈਕਲ ਟਰੱਕ ਦੀ ਚਪੇਟ ਵਿਚ ਆ ਜਾਂਦਾ ਹੈ ਜਿਸ ਵਿਚ ਪਿਓ ਤੇ ਧੀ ਦੀ ਮੌਤ ਹੋਣ ਦੀ ਖਬਰ ਹੈ। ਜਦ ਕਿ ਮਾਂ ਤੇ ਦੋ ਪੁੱਤ ਗੰਭੀਰ ਜ਼ਖਮੀ ਹਨ। ਹਸਪਤਾਲ ਵਿਚ ਜੇਰੇ ਇਲਾਜ ਹਨ।
ਦੇਰ ਸ਼ਾਮ ਵਾਪਰਿਆ ਹੈ। ਬਾਈਕ ਉਤੇ ਸਵਾਰ ਹੋ ਕੇ ਘਰ ਦੇ 5 ਜੀਅ ਸਵਾਰ ਹੋ ਕੇ ਜਾ ਰਹੇ ਸਨ। ਕੈਂਟਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਤੇ ਕੈਂਟਰ ਦੇ ਪਿਛਲੇ ਟਾਇਰਾਂ ਵਿਚ ਮੋਟਰਸਾਈਕਲ ਦਾ ਟਾਇਰ ਫਸ ਜਾਂਦਾ ਹੈ ਜਿਸ ਦੌਰਾਨ ਗੁਰਪ੍ਰੀਤ ਸਿੰਘ ਤੇ ਉਸ ਦੀ 7 ਸਾਲਾ ਧੀ ਦੀ ਟਰੱਕ ਦੇ ਹੇਠਾਂ ਆਉਣ ਨਾਲ ਮੌਤ ਹੋ ਜਾਂਦੀ ਹੈ ਜਦਕਿ ਮਾਂ ਤੇ ਦੋ ਪੁੱਤ ਸੜਕ ਕਿਨਾਰੇ ਡਿੱਗ ਜਾਂਦੇ ਹਨ ਤੇ ਗੰਭੀਰ ਜ਼ਖਮੀ ਹੋ ਜਾਂਦੇ ਹਨ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 32 ਸਾਲ ਦੱਸੀ ਜਾ ਰਹੀ ਹੈ। ਪਿੰਡ ਸਭਰਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਧੀ ਜਿਸ ਦੀ ਪਛਾਣ ਰੂਹੀ ਵਜੋਂ ਹੋਈ ਹੈ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ : ਫਿਲਮਮੇਕਰ ਪ੍ਰੀਤੀਸ਼ ਨੰਦੀ ਦਾ ਹਾਰਟ ਅਟੈਕ ਨਾਲ ਦੇ/ਹਾਂਤ, 73 ਸਾਲ ਦੀ ਉਮਰ ‘ਚ ਲਏ ਆਖਰੀ ਸਾ.ਹ
ਸਰਹਾਲੀ ਥਾਣੇ ਦੇ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹੈ। ਮਾਂ ਤੇ ਦੋਵੇਂ ਪੁੱਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਦੋਂ ਕਿ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: