5 students of the same school : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ ਐਲਾਨੇ ਗਏ 12ਵੀਂ ਦੀ ਨਤੀਜਿਆਂ ਵਿਚ ਫਰੀਦਕੋਟ ਦੇ ਇਕੋ ਹੀ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ 100 ਫੀਸਦੀ ਅੰਕ ਹਾਸਿਲ ਕਰਕੇ ਆਪਣੇ ਜ਼ਿਲੇ, ਪਿੰਡ ਤੇ ਸਕੂਲ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਫਰੀਦਕੋਟ ਦੇ ਪਿੰਡ ਕੋਟਸੁਖੀਆ ਦੇ ਸੰਤ ਮੋਹਨ ਦਾਸ ਮੈਮੈਰੀਅਲ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ 100 ਫੀਸਦੀ, ਜਦਕਿ ਸਕੂਲ ਦੀਆਂ ਹੀ ਚਾਰ ਵਿਦਿਆਰਥਣਾਂ ਨੇ 99.5 ਫੀਸਦੀ ਅੰਕ ਹਾਸਿਲ ਕੀਤੇ ਹਨ।
ਸਕੂਲ ਚੇਅਰਮੈਨ ਰਾਜ ਕੁਮਾਰ ਥਾਪਰ, ਸਰਪ੍ਰਸਤ ਮੁਕੰਦ ਲਾਲ ਥਾਪਰ ਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਦੱਸਿਆ ਕਿ ਨਤੀਜੇ ਵਿਚ ਉਨ੍ਹਾਂ ਦੇ ਸਕੂਲ ਦੀਆਂ ਪੰਜ ਵਿਦਿਆਰਥਣਾਂ ਖੁਸ਼ਵੀਰ ਕੌਰ, ਲਵਪ੍ਰੀਤ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ ਤੇ ਰਾਜਵੀਰ ਕੌਰ ਨੇ 100 ਫੀਸਦੀ ਅੰਕ ਹਾਸਲ ਕੀਤੇ, ਜਦਕਿ ਚਾਰ ਵਿਦਿਆਰਥਣਾਂ ਬੇਅੰਤ ਕੌਰ, ਜਸਨਪ੍ਰੀਤ ਕੌਰ, ਜੈਸਮੀਨ ਤਾਪਰ ਤੇ ਰਾਜਪ੍ਰੀਤ ਕੌਰ ਨੇ 99.5 ਫੀਸਦੀ ਅੰਕ ਲੈ ਕੇ ਫਰੀਦਕੋਟ ਦਾ ਨਾਂ ਰੋਸ਼ਨ ਕੀਤਾ ਹੈ। ਬਾਕੀ ਵਿਦਿਆਰਥੀਆਂ ਵੱਲੋਂ ਹਾਸਲ ਕੀਤੇ ਅੰਕਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 142 ਵਿਦਿਆਰਥੀਆਂ ਵਿਚੋਂ 21 ਨੇ 95 ਫੀਸਦੀ ਤੋਂ ਵੱਧ, 57 ਨੇ 90 ਫੀਸਦੀ ਅਤੇ 54 ਵਿਦਿਆਰਥੀਆਂ ਨੇ 90 ਫੀਸਦੀ ਅਤੇ 54 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਲੁਧਿਆਣਾ ਵਿਚ 12ਵੀਂ ਕਾਮਰਸ ਵਿਚ ਤੇਜਾ ਸਿੰਘ ਓਪਨ ਸਕੂਲ ਦੇ ਵਿਦਿਆਰਥੀ ਦਵਿੰਦਰ ਸਿੰਘ ਨੇ 99.7 ਫੀਸਦੀ (450-449) ਅੰਕ ਹਾਸਿਲ ਕਰਕੇ ਸਕੂਲ ਵਿਚ ਟੌਪ ਕੀਤਾ ਹੈ। ਉਥੇ ਬੀਸੀਐਮ ਸਕੂਲ ਫੋਕਲ ਪੁਆਇੰਟ ਦੇ ਵਿਦਿਆਰਥੀ ਰੋਹਨ ਨੇ ਕਾਮਰਸ ਸਟ੍ਰੀਮ ਵਿਚ 99.7 (450-449) ਹਾਸਿਲ ਕਰਕੇ ਆਪਣੇ ਸਕੂਲ ਵਿਚ ਟੌਪ ਕੀਤਾ ਹੈ। ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਵਿਚ 31 ਸਾਲ ਪਹਿਲਾਂ ਪਰਿਵਾਰਕ ਕਾਰਨਾਂ ਦੇ ਚੱਲਦਿਆਂ ਪੜ੍ਹਾਈ ਵਿਚ ਹੀ ਛੱਡਣ ਵਾਲੀ ਲੋਹਾਰਾ ਇਲਾਕੇ ਦੀ ਨਿਊ ਸੁੰਦਰ ਨਗਰ ਕਾਲੋਨੀ ਵਿਚ ਰਹਿਣ ਵਾਲੀ 46 ਸਾਲਾ ਰਜਨੀ ਸਾਥੀ ਨੇ ਆਪਣੇ ਬੇਟੇ ਨਾਲ ਹੀ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।