ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਤੋਂ ਕਿਡਨੈਪ ਕੀਤੇ 5 ਸਾਲ ਦੇ ਬੱਚੇ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਅਗਵਾ ਕੀਤੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੇ ਰਹੀਮਪੁਰ ਸਥਿਤ ਸ਼ਮਸ਼ਾਨ ਘਾਟ ਵਿੱਚੋਂ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਚੇ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਅਸੀਂ ਫਗਵਾੜਾ ਰਹਿੰਦੇ ਸੀ ਤੇ ਹੁਣ 2 ਮਹੀਨੇ ਹੀ ਹੋਏ ਸੀ ਕਿ ਅਸੀਂ ਹੁਸ਼ਿਆਰਪੁਰ ਸ਼ਿਫਟ ਹੋਏ ਸੀ ਤੇ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਾਂ। ਬੀਤੇ ਕੱਲ੍ਹ ਉਨ੍ਹਾਂ ਦਾ ਪੁੱਤ ਹਰਮੀਤ ਸਿੰਘ ਆਪਣੀ ਭੈਣ ਜੈਸਮੀਨ ਕੌਰ ਨਾਲ ਇਹ ਕਹਿ ਕੇ ਘਰੋਂ ਗਏ ਹਨ ਕਿ ਅਸੀਂ ਖੇਡਣ ਲਈ ਗੁਰੂ ਘਰ ਜਾ ਰਹੇ ਹਾਂ ਪਰ ਇਸ ਮਗਰੋਂ ਉਹ ਵਾਪਸ ਘਰ ਨਹੀਂ ਪਰਤੇ। ਜੈਸਮੀਨ ਵੱਲੋਂ ਕਿਹਾ ਗਿਆ ਕਿ ਉਸ ਨਾਲ ਭਰਾ ਵਾਪਸ ਨਹੀਂ ਆਇਆ। ਸੀਸੀਟੀਵੀ ਤਸਵੀਰਾਂ ਕੈਦ ਹੋਈਆਂ ਹਨ ਜਿਸ ਵਿਚ ਇਕ ਵਿਅਕਤੀ ਦੇਖਿਆ ਗਿਆ ਜੋ ਐਕਟਿਵਾ ਉਤੇ ਬੱਚੇ ਨੂੰ ਬਿਠਾ ਕੇ ਬੱਚੇ ਨੂੰ ਕਿਤੇ ਲਿਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੌਰੇ ਮਗਰੋਂ PM ਮੋਦੀ ਦੇ ਪੰਜਾਬੀਆਂ ਲਈ ਭਾਵੁਕ ਬੋਲ-‘ਕਿਸੇ ਨੂੰ ਲੱਗਣਾ ਨਹੀਂ ਚਾਹੀਦਾ, ਮੇਰਾ ਕੋਈ ਹਾਲ ਪੁੱਛਣ ਵਾਲਾ ਨਹੀਂ’
ਪੁਲਿਸ ਮੌਕੇ ‘ਤੇ ਪਹੁੰਚੀ ਅਤੇ CCTV ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਅੱਜ ਸ਼ਾਮਸ਼ਨ ਘਾਟ ਵਿੱਚ ਹਰਮੀਤ ਸਿੰਘ ਦੀ ਮ੍ਰਿਤਕ ਦੇਹ ਮਿਲੀ ਤਾਂ ਲੋਕਾਂ ਵਿੱਚ ਸਨਸਨੀ ਫੈਲ ਗਈ। ਹੁਸ਼ਿਆਰਪੁਰ ਦੇ ਪੁਲਿਸ ਮੁਖੀ ਬੀ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੱਚੇ ਦੇ ਕਤਲ ਦਾ ਕਾਰਨ ਕੀ ਸੀ ਹਾਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ। ਫਿਲਹਾਲ ਮੌਕੇ ਤੇ ਪੁਲਿਸ ਅਧਿਕਾਰੀ ਜਾਂਚ ਪੜਤਾਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























