ਅਮਰੀਕਾ ਵੱਲੋਂ ਇਕ ਵਾਰ ਫਿਰ ਤੋਂ ਝਟਕਾ ਦਿੱਤਾ ਗਿਆ ਹੈ। ਹਰਿਆਣਾ ਦੇ 50 ਹੋਰ ਨੌਜਵਾਨਾਂ ਨੂੰ ਅਮਰੀਕਾ ਦੀ ਟਰੰਪ ਸਰਕਾਰ ਨੇ ਡਿਪੋਰਟ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 16 ਨੌਜਵਾਨ ਕਰਨਾਲ ਜ਼ਿਲ੍ਹੇ ਦੇ ਹਨ। ਕੈਥਲ ਦੇ 14, ਕੁਰੂਕਸ਼ੇਤਰ ਦੇ 5, ਪਾਨੀਪਤ ਦਾ ਇਕ ਨੌਜਵਾਨ ਸ਼ਾਮਲ ਹੈ। ਇਸ ਤੋਂ ਪਹਿਲਾਂ ਜਨਵਰੀ ਤੋਂ ਜੁਲਾਈ ਤੱਕ ਵੀ ਹਰਿਆਣਾ ਦੇ 604 ਨੌਜਵਾਨ ਡਿਪੋਰਟ ਹੋਏ ਸਨ। ਇਹ ਸਾਰੇ ਡੰਕੀ ਰੂਟ ਤੋਂ ਅਮਰੀਕਾ ਵਿਚ ਵੜੇ ਸਨ। ਇਨ੍ਹਾਂ ਵਿਚੋਂ ਕੋਈ ਕਈ-ਕਈ ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ ਤਾਂ ਕੋਈ ਕੁਝ ਮਹੀਨੇ ਪਹਿਲਾਂ ਹੀ ਗਿਆ। ਉਦੋਂ ਤੋਂ ਇਹ ਨੌਜਵਾਨ ਵਿਦੇਸ਼ ਵਿਚ ਹੀ ਰਹਿ ਰਹੇ ਸਨ। ਇਨ੍ਹਾਂ ਵਿਚੋਂ ਕੁਝ ਨੂੰ ਤਾਂ ਜੇਲ੍ਹ ਵਿਚ ਬੰਦ ਕੀਤਾ ਹੋਇਆ ਸੀ। ਡਿਪੋਰਟ ਕੀਤੇ ਗਏ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇਕ ਹੋਰ ਜਹਾਜ਼ ਭਾਰਤ ਆਉਣ ਵਾਲਾ ਹੈ, ਜਿਸ ਵਿਚ ਕੈਥਲ ਤੇ ਆਸ-ਪਾਸ ਦੇ ਇਲਾਕੇ ਵਾਲੇ ਲੋਕਾਂ ਨੂੰ ਡਿਪੋਰਟ ਕੀਤੇ ਜਾਣਗੇ।
ਡਿਪੋਰਟ ਕੀਤੇ ਗਏ ਸਾਰੇ ਲੋਕਾਂ ਦੀ ਉਮਰ 25 ਤੋਂ 40 ਸਾਲ ਦੇ ਵਿਚ ਹੈ। ਕੋਈ ਜ਼ਮੀਨ ਵੇਚ ਕੇ ਅਮਰੀਕਾ ਗਿਆ ਤਾਂ ਕਿਸੇ ਨੇ ਕਰਜ਼ਾ ਲਿਆ ਹੋਇਆ ਸੀ। ਫਿਲਹਾਲ ਪੁਲਿਸ ਅਜੇ ਨੌਜਵਾਨ ਨੂੰ ਕੈਥਲ ਦੀ ਪੁਲਿਸ ਲਾਈਨ ਵਿਚ ਲੈ ਆਈ। ਡੀਐੱਸਪੀ ਲਲਿਤ ਯਾਦਵ ਵੱਲੋਂ ਸਾਰੇ ਨੌਜਵਾਨਾਂ ਤੋਂ ਪੁੱਛਗਿਛ ਕੀਤੀ ਗਈ ਹੈ। ਦੂਜੇ ਪਾਸੇ ਇਨ੍ਹਾਂ ਨੌਜਵਾਨਾਂ ਵਿਚੋਂ ਇਕ ਪਾਨੀਪਤ ਦੇ ਇਸਰਾਨਾ ਦਾ ਵੀ ਰਹਿਣ ਵਾਲਾ ਹੈ ਜਿਸ ਦੀ ਪਛਾਣ ਸਾਹਿਲ ਵਜੋਂ ਹੋਈ ਹੈ। ਇਹ ਸ਼ਨੀਵਾਰ ਰਾਤ ਨੂੰ ਜਿਲ੍ਹੇ ਵਿਚ ਪਹੁੰਚਿਆ ਹੈ। ਪੁਲਿਸ ਜਾਂਚ ਵਿਚ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ।
ਡਿਪੋਰਟ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਜਹਾਜ਼ ਵਿਚ ਬੇੜੀਆਂ ਪਹਿਨਾ ਕੇ ਬਿਠਾਇਆ ਗਿਆ ਸੀ। ਡੀਐੱਸਪੀ ਲਲਿਤ ਯਾਦਵ ਨੇ ਦੱਸਿਆ ਕਿ ਪੁਲਿਸ ਸ਼ਨੀਵਾਰ ਨੂੰ ਸਾਰੇ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ ਤੋਂ ਕੈਥਲ ਲਿਆਈ ਹੈ। ਉਨ੍ਹਾਂ ਨੇ ਕੈਥਲ ਵਿਚ ਹੀ ਰੱਖਿਆ ਗਿਆ। ਐਤਵਾਰ ਨੂੰ ਪੁਲਿਸ ਲਾਈਨ ਵਿਚ ਉਨ੍ਹਾਂ ਦਾ ਰਿਕਾਰਡ ਜਾਂਚਿਆ ਗਿਆ। ਰਿਕਾਰਡ ਵਿਚ ਸਾਰੇ ਨੌਜਵਾਨ ਵੱਖ-ਵੱਖ ਉਮਰ ਵਰਗ ਦੇ ਹਨ।
ਇਹ ਵੀ ਪੜ੍ਹੋ : ਦੇਸ਼ ਭਰ ‘ਚ ਜਾਂ ਸਿਰਫ ਚੁਣਾਵੀ ਸੂਬਿਆਂ ‘ਚ ਹੋਵੇਗਾ SIR, ਚੋਣ ਕਮਿਸ਼ਨ ਭਲਕੇ ਸ਼ਾਮ ਨੂੰ ਪ੍ਰੈੱਸ ਕਾਨਫਰੰਸ ‘ਚ ਕਰੇਗਾ ਐਲਾਨ
ਇਹ ਸਾਰੇ ਡੰਕੀ ਰੂਟ ਤੋਂ ਅਮਰੀਕਾ ਵਿਚ ਗਏ ਸਨ। ਇਕ ਨੌਜਵਾਨ ਪਹਿਲਾਂ ਇਟਲੀ ਗਿਆ ਹੋਇਆ ਸੀ ਜੋ ਉਥੋਂ ਅਮਰੀਕਾ ਗਿਆ ਸੀ। ਜਦੋਂ ਅਮਰੀਕਾ ਵਿਚ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਇਹ ਸਹੀ ਨਹੀਂ ਮਿਲੇ। ਉਸੇ ਦੇ ਆਧਾਰ ‘ਤੇ ਇਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ। ਜੇਕਰ ਕਿਸੇ ਦਾ ਕੋਈ ਅਪਰਾਧਿਕ ਰਿਕਾਰਡ ਮਿਲਦਾ ਹੈ ਤਾਂ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਬਾਕੀ ਸਾਰਿਆਂ ਨੂੰ ਜਾਂਚ ਪੜਤਾਲ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਅਮਰੀਕਾ ਤੋਂ ਜੋ ਗੈਰ-ਕਾਨੂੰਨੀ ਪ੍ਰਵਾਸੀ ਡਿਪੋਰਟ ਕੀਤੇ ਗਏ ਹਨ, ਉਨ੍ਹਾਂ ਵਿਚੋਂ 604 ਹਰਿਆਣਾ ਦੇ ਸਨ। ਫਰਵਰੀ ਵਿਚ ਅਮਰੀਕਾ ਤੋਂ ਕੈਥਲ ਦੇ 7 ਨੌਜਵਾਨ ਡਿਪੋਰਟ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
























