MSP ਦੀ ਕਾਨੂੰਨੀ ਗਾਰੰਟੀ, ਕਰਜ਼ਾ ਮਾਫੀ ਤੇ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰਨ ਸਣੇ ਆਪਣੀਆਂ ਮੰਗਾਂ ‘ਤੇ ਜ਼ੋਰ ਦੇਣ ਲਈ ‘ਦਿੱਲੀ ਚੱਲੋ’ ਵਿਰੋਧ ਦੇ ਹਿੱਸੇ ਵਜੋਂ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਇਕੱਠੇ ਹੋਏ ਹਨ। ਇਸੇ ਦਰਮਿਆਨ ਸੜਕਾਂ ‘ਤੇ ਅੰਦੋਲਨ ਕਾਰਨ ਪੰਜਾਬ ਵਿਚ ਡੀਜ਼ਲ ਤੇ ਗੈਸ ਦੀ ਕਿੱਲਤ ਹੋ ਗਈ ਹੈ।
ਦੱਸ ਦੇਈਏ ਕਿ ਕੱਲ੍ਹ ਦੇ ਮੁਕਾਬਲੇ ਅੱਜ ਲਗਭਗ 50 ਫੀਸਦੀ ਡੀਜ਼ਲ ਤੇ 20 ਫੀਸਦੀ ਗੈਸ ਘੱਟ ਪਹੁੰਚੀ ਹੈ। ਸਰਕਾਰੀ ਸੂਤਰ ਮੁਤਾਬਕ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਪੰਜਾਬ ਵਿਚ 50 ਫੀਸਦੀ ਘੱਟ ਡੀਜ਼ਲ ਤੇ 20 ਫੀਸਦੀ ਘੱਟ ਗੈਸ ਭੇਜੀ ਜਾ ਸਕੀ ਹੈ।
ਇਹ ਵੀ ਪੜ੍ਹੋ : ਪੰਜਾਬ ਬਸਪਾ ਪ੍ਰਧਾਨ ਰਣਧੀਰ ਸਿੰਘ ਬੈਨੀਵਾਲ ਦਾ ਵੱਡਾ ਐਲਾਨ-‘ਪੰਜਾਬ ‘ਚ ਇਕੱਲੇ ਚੋਣ ਲੜੇਗੀ ਬਸਪਾ’
ਇਸ ਦਰਮਿਆਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਸਾਨਾਂ ਦੇ ਵਿਰੋਧ ਵਿਚ ਸਬੰਧਤ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਬਲ ਦੀ ਵਰਤੋਂ ਆਖਰੀ ਉਪਾਅ ਹੋਣਾ ਚਾਹੀਦਾ ਹੈ ਅਤੇ ਮਸਲੇ ਨੂੰ ਆਪਸੀ ਸਮਝਦਾਰੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ –