ਮਹਾਰਾਸ਼ਟਰ ਦੇ ਗੋਂਡੀਆ ‘ਚ ਆਨਲਾਈਨ ਗੇਮਿੰਗ ਰਾਹੀਂ 58 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਗਪੁਰ ਸਾਈਬਰ ਪੁਲਿਸ ਨੇ ਸ਼ਨੀਵਾਰ ਨੂੰ ਇਸ ਮਾਮਲੇ ‘ਚ ਦੋਸ਼ੀ ਦੇ ਘਰ ਛਾਪਾ ਮਾਰਿਆ। ਜਦੋਂ ਇਸ ਮਾਮਲੇ ‘ਚ ਕਾਰਵਾਈ ਕੀਤੀ ਤਾਂ ਦੋਸ਼ੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ। ਇੰਨੀ ਨਕਦੀ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਕੈਸ਼ ਗਿਣਨ ਲਈ ਪੁਲਿਸ ਨੇ ਮੌਕੇ ‘ਤੇ ਕੈਸ਼ ਕਾਊਂਟਿੰਗ ਮਸ਼ੀਨ ਮੰਗਵਾਈ।
ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਇਕ ਵਿਅਕਤੀ ਨੇ ਆਨਲਾਈਨ ਗੇਮਿੰਗ ਐਪ ਰਾਹੀਂ 58 ਕਰੋੜ ਰੁਪਏ ਦੀ ਠੱਗੀ ਹੋਣ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਠੱਗ ਨੇ ਇੱਕ ਐਪ ਰਾਹੀਂ ਠੱਗੀ ਮਾਰੀ ਹੈ। ਜਦੋਂ ਸ਼ਿਕਾਇਤਕਰਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ। ਹਾਲਾਂਕਿ ਮੁਲਜ਼ਮ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਦੀਆਂ 2 ਕੁੜੀਆਂ UAE ‘ਚ ਲਾਪਤਾ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਜਾਣਕਾਰੀ
ਪੁਲਿਸ ਅਨੁਸਾਰ ਸ਼ਿਕਾਇਤ ਮਿਲਣ ‘ਤੇ ਮੁੱਢਲੀ ਜਾਂਚ ‘ਚ ਤੱਥ ਸਹੀ ਪਾਏ ਜਾਣ ‘ਤੇ ਪੁਲਿਸ ਨੇ ਗੋਂਦੀਆ ਸਥਿਤ ਠੱਗ ਦੇ ਘਰ ਛਾਪਾ ਮਾਰ ਕੇ ਦੋਸ਼ੀ ਦੀ ਪਛਾਣ ਅਨੰਤ ਜੈਨ ਵੱਜੋਂ ਹੋਈ ਹੈ। ਅਮਿਤੇਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਗੋਂਦੀਆ ਨਿਵਾਸੀ ਦੋਸ਼ੀ ਅਨੰਤ ਜੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਿਕਾਇਤਕਰਤਾ ਨੂੰ 24 ਘੰਟੇ ਆਨਲਾਈਨ ਗੇਮਿੰਗ ‘ਤੇ ਸੱਟਾ ਲਗਾ ਕੇ ਕਰੋੜਾਂ ਰੁਪਏ ਕਮਾਉਣ ਦਾ ਲਾਲਚ ਦਿੱਤਾ ਸੀ।
ਨਾਗਪੁਰ ਸਾਈਬਰ ਪੁਲਿਸ ਨੇ ਮਾਮਲੇ ਵਿੱਚ ਧਾਰਾ 420, 468, 386, 120 (ਬੀ), 66 (ਈ) ਅਤੇ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਸੱਟੇਬਾਜ਼ ਫਰਾਰ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਜਾਂਚ ਲਈ ਸਾਈਬਰ ਅਤੇ ਅਪਰਾਧ ਵਿਭਾਗ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: