ਏਅਰ ਇੰਡੀਆ ਸਣੇ ਕਈ ਪ੍ਰਮੁੱਖ ਅੰਤਰਰਾਸ਼ਟਰੀ ਏਅਰਲਾਈਨਾਂ ਨੇ 5G ਵਿਵਾਦ ਨੂੰ ਲੈ ਕੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਜਾਂ ਬਦਲ ਦਿੱਤਾ ਗਿਆ ਹੈ । ਨਵੀਂ 5G ਮੋਬਾਇਲ ਫੋਨ ਸੇਵਾ ਏਅਰਕ੍ਰਾਫਟ ਤਕਨਾਲੋਜੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਸ ਚਿੰਤਾ ਨੂੰ ਲੈ ਕੇ ਏਅਰਲਾਈਨਾਂ ਨੇ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨਜ਼ ਦੇ ਇਸ ਫੈਸਲੇ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਮਾਮਲੇ ਵਿੱਚ ਕੁਝ ਏਅਰਲਾਈਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਦੁਨੀਆ ਭਰ ਵਿੱਚ ਵਰਤੀ ਜਾਣ ਵਾਲੀ ਬੋਇੰਗ 777 ਵਿਸ਼ੇਸ਼ ਰੂਪ ਨਾਲ ਨਵੀਂ ਹਾਈ-ਸਪੀਡ ਵਾਇਰਲੈੱਸ ਸੇਵਾ ਨਾਲ ਪ੍ਰਭਾਵਿਤ ਹੈ। ਇਹ ਸਪੱਸ਼ਟ ਨਹੀਂ ਹੈ ਕਿ ਉਡਾਣਾਂ ਨੂੰ ਰੱਦ ਕੀਤੇ ਜਾਣ ਨਾਲ ਕਿੰਨਾ ਅਸਰ ਪਵੇਗਾ। ਇਸ ਬਾਰੇ ਕਈ ਏਅਰਲਾਈਨ ਕੰਪਨੀਆਂ ਨੇ ਕਿਹਾ ਹੈ ਕਿ ਉਹ ਆਪਣੀ ਸੇਵਾ ਨੂੰ ਕਾਇਮ ਰੱਖਣ ਲਈ ਸਿਰਫ ਵੱਖ-ਵੱਖ ਜਹਾਜ਼ਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਨੇ 17 ਉਮੀਦਵਾਰਾਂ ਦੀ ਤੀਸਰੀ ਸੂਚੀ ਕੀਤੀ ਜਾਰੀ, ਹੁਣ ਤੱਕ ਐਲਾਨੇ 47
ਇਸ ਸਬੰਧੀ ਏਅਰ ਇੰਡੀਆ ਨੇ ਟਵੀਟ ਕਰ ਕਿਹਾ ਕਿ ਉਹ ਅਮਰੀਕਾ ਵਿੱਚ 5G ਸੰਚਾਰ ਸੇਵਾ ਸ਼ੁਰੂ ਹੋਣ ਕਾਰਨ ਇਹ ਭਾਰਤ-ਅਮਰੀਕਾ ਵਿਚਾਲੇ ਉਡਾਣਾਂ ਨਹੀਂ ਚਲਾਏਗੀ। ਏਅਰ ਇੰਡੀਆ ਦੀਆਂ ਇਨ੍ਹਾਂ ਉਡਾਣਾਂ ਵਿੱਚ ਦਿੱਲੀ-ਨਿਊਯਾਰਕ, ਨਿਊਯਾਰਕ-ਦਿੱਲੀ, ਦਿੱਲੀ-ਸ਼ਿਕਾਗੋ, ਸ਼ਿਕਾਗੋ-ਦਿੱਲੀ, ਦਿੱਲੀ-ਸਾਨ ਫਰਾਂਸਿਸਕੋ, ਸੈਨ ਫਰਾਂਸਿਸਕੋ-ਦਿੱਲੀ, ਦਿੱਲੀ-ਨੇਵਾਰਕ ਅਤੇ ਨੇਵਾਰਕ-ਦਿੱਲੀ ਸ਼ਾਮਿਲ ਹਨ ।
ਦੱਸ ਦੇਈਏ ਕਿ ਇਸ ਬਾਰੇ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਭਾਰਤੀ ਹਵਾਬਾਜ਼ੀ ਰੈਗੂਲੇਟਰ ਅਮਰੀਕਾ ਵਿੱਚ 5G ਇੰਟਰਨੈਟ ਦੀ ਤਾਇਨਾਤੀ ਕਾਰਨ ਪੈਦਾ ਹੋਈ ਸਥਿਤੀ ਨੂੰ ਹੱਲ ਕਰਨ ਲਈ ਏਅਰਲਾਈਨ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ । ਦੂਰਸੰਚਾਰ ਕੰਪਨੀਆਂ AT&T ਅਤੇ Verizon Communications ਨੇ ਕਿਹਾ ਹੈ ਕਿ ਹਵਾਈ ਅੱਡਿਆਂ ਦੇ ਨੇੜੇ ਨਵੀਂ ਵਾਇਰਲੈੱਸ ਸੇਵਾ ਸ਼ੁਰੂ ਕਰਨ ਦਾ ਕੰਮ ਮੁਲਤਵੀ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: