ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਵਿਚ ਬੀਤੀ ਰਾਤ 9.30 ਵਜੇ ਬੈਕੁੰਠ ਦਵਾਰ ਦਰਸ਼ਨ ਟਿਕਟ ਕਾਊਂਟਰ ਕੋਲ ਭਗਦੜ ਮਚ ਗਈ। ਹਾਦਸੇ ‘ਚ ਇਕ ਮਹਿਲਾ ਸਣੇ 6 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 40 ਲੋਕ ਜ਼ਖਮੀ ਹੋ ਗਏ।
ਦਰਅਸਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 10 ਦਿਨਾਂ ਬੈਕੁੰਠ ਦਵਾਰ ਦਰਸ਼ਨਮ ਲਈ ਟਿਕਟ ਵੰਡੇ ਜਾ ਰਹੇ ਸਨ। ਮੰਦਰ ਕਮੇਟੀ ਨੇ 91 ਕਾਊਂਟਰ ਖੋਲ੍ਹੇ ਸਨ ਜਿਨ੍ਹਾਂ ਵਿਚ ਲਗਭਗ 4 ਹਜ਼ਾਰ ਦੀ ਭੀੜ ਸੀ। ਇਸੇ ਦੌਰਾਨ ਲਾਈਨ ਵਿਚ ਲੱਗੀ ਇਕ ਮਹਿਲਾ ਬੇਹੋਸ਼ ਹੋ ਗਈ। ਇਲਾਜ ਲਈ ਉਸ ਨੂੰ ਗੇਟ ਖੋਲ੍ਹ ਕੇ ਕੱਢਿਆ ਗਿਆ। ਇਸ ਦੌਰਾਨ ਲੋਕ ਅੰਦਰ ਵੜਨ ਲੱਗੇ। ਭਗਦੜ ਵਰਗੀ ਸਥਿਤੀ ਬਣ ਗਈ ਜਿਸ ਵਿਚ ਬੀਮਾਰ ਮਹਿਲਾ ਦੀ ਮੌਤ ਹੋ ਗਈ।
ਦੇਸ਼ ਦੇ PM ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ “ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਹਾਦਸੇ ‘ਚ ਆਪਣਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਜ਼ਿਕਰਯੋਗ ਹੈ ਕਿ ਤਿਰੂਪਤੀ ਦੇਵ ਸਥਾਨ ਦੁਨੀਆ ਦੇ ਸਭ ਤੋਂ ਮਸ਼ਹੂਰ ਤੇ ਅਮੀਰ ਤੀਰਥ ਸਥਾਨਾਂ ਵਿਚੋਂ ਇਕ ਹੈ। ਇਹ ਆਂਧਰਾ ਪ੍ਰਦੇਸ਼ ਦੇ ਸੇਸ਼ਾਚਲਮ ਪਰਬਤ ‘ਤੇ ਵਸਿਆ ਹੈ। ਭਗਵਾਨ ਵੇਂਕਟੇਸ਼ਵਰ ਦੇ ਇਸ ਮੰਦਰ ਦਾ ਨਿਰਮਾਣ ਰਾਜਾ ਤੋਂਡਮਨ ਨੇ ਕਰਵਾਇਆ ਸੀ। ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 11ਵੀਂ ਸਦੀ ਵਿਚ ਰਾਮਾਨੁਜਾਚਾਰੀਆ ਨੇ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: