6 unborn babies die in Ludhiana : ਲੁਧਿਆਣਾ : ਕੋਰੋਨਾ ਦੀ ਦੂਜੀ ਲਹਿਰ ਬਹੁਤ ਖਤਰਨਾਕ ਸਾਬਤ ਹੋ ਰਹੀ ਹੈ। ਵਾਇਰਸ ਦਾ ਨਵਾਂ ਸਟ੍ਰੇਨ ਹੁਣ ਕੁੱਖ ਵਿਚ ਪਲ ਰਹੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਹੁਣ ਤੱਕ ਲੁਧਿਆਣਾ ਵਿੱਚ ਅਜਿਹੇ ਨੌਂ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਕੋਰੋਨਾ ਨੇ ਪਹਿਲਾਂ ਗਰਭਵਤੀ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਫਿਰ ਫਿਰ ਕੁੱਖ ਵਿੱਚ ਪਲ ਰਹੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ।
ਵਾਇਰਸ ਕਾਰਨ ਛੇ ਗਰਭਵਤੀ ਔਰਤਾਂ ਦੀ ਕੁੱਖ ਵਿਚ ਬੱਚੇ ਦੀ ਮੌਤ ਹੋ ਗਈ। ਤਿੰਨ ਔਰਤਾਂ ਦੀ ਡਿਲਵਰੀ ਤੋਂ ਬਾਅਦ ਨਵਜੰਮੇ ਬੱਚੇ ਕੋਰੋਨਾ ਦੀ ਲਪੇਟ ਵਿੱਚ ਆ ਗਏ। ਇਹ ਸਾਰੇ ਮਾਮਲੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਲੁਧਿਆਣਾ ਵਿੱਚ ਸਾਹਮਣੇ ਆਏ ਹਨ। ਹਸਪਤਾਲ ਦੇ ਗਾਇਨੀਕੋਲੋਜੀ ਵਿਭਾਗ ਦੀ ਮੁਖੀ ਡਾ. ਆਸ਼ੀਮਾ ਤਨੇਜਾ ਦਾ ਕਹਿਣਾ ਹੈ ਕਿ ਇਹ ਸਾਰੇ ਮਾਮਲੇ ਪਿਛਲੇ ਇੱਕ ਮਹੀਨੇ ਵਿੱਚ ਸਾਹਮਣੇ ਆਏ ਹਨ। ਛੇ ਗਰਭਵਤੀ ਔਰਤਾਂ ਗੰਭੀਰ ਹਾਲਤ ਵਿੱਚ ਐਮਰਜੈਂਸੀ ਵਿੱਚ ਪਹੁੰਚੀਆਂ। ਜਾਂਚ ਵਿਚ ਸਾਰੀਆਂ ਇਨਫੈਕਟਿਡ ਪਾਈਆਂ ਗਈਆਂ।
ਇਕ ਔਰਤ ਪੰਜ ਮਹੀਨੇ, ਦੂਜੀ ਛੇ, ਤੀਸਰੀ ਸੱਤ ਮਹੀਨੇ ਦੀ ਗਰਭਵਤੀ ਸੀ। ਜਦੋਂ ਇਨ੍ਹਾਂ ਔਰਤਾਂ ਦੀ ਐਮਰਜੈਂਸੀ ਵਿੱਚ ਡਿਲਵਰੀ ਕੀਤੇ ਗਏ। ਕੋਵਿਡ ਕਾਰਨ ਬੱਚੇ ਗਰਭ ਵਿੱਚ ਹੀ ਮਰ ਗਏ ਸਨ। ਹਾਲਾਂਕਿ ਉਨ੍ਹਾਂ ਬੱਚਿਆਂ ਦੇ ਕੋਰੋਨਾ ਟੈਸਟ ਨਹੀਂ ਕਰਵਾਏ ਗਏ, ਪਰ ਡਾਕਟਰ ਮੰਨਦੇ ਹਨ ਕਿ ਤਿੰਨ ਹੋਰ ਮਾਮਲਿਆਂ ਵਿੱਚ ਜਣੇਪੇ ਤੋਂ ਤੁਰੰਤ ਬਾਅਦ ਲਏ ਗਏ ਟੈਸਟ ਵਿੱਚ ਜਿਸ ਤਰ੍ਹਾਂ ਨਵਜੰਮੇ ਬੱਚੇ ਕੋਰੋਨਾ ਪਾਜ਼ਟਿਵ ਪਾਏ ਗਏ, ਇਹ ਸਪੱਸ਼ਟ ਹੈ ਕਿ ਉਹ ਗਰਭ ਵਿੱਚ ਹੀ ਇਨਫੈਕਟਿਡ ਹੋ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੀਟਿਵ ਪੁੱਤ ਨੇ ਮਰਨ ਤੋਂ ਪਹਿਲਾਂ ਖੋਲ੍ਹੀ ਹਸਪਤਾਲ ਦੇ ਬੇਰਹਿਮੀ ਵਾਲੇ ਰਵੱਈਏ ਦੀ ਪੋਲ, ਮੈਸੇਜ ਕਰਕੇ ਕਿਹਾ- ‘ਮੈਨੂੰ ਇਥੋਂ ਲੈ ਜਾਓ’
ਡਿਲਵਰੀ ਤੋਂ ਕੁਝ ਦਿਨਾਂ ਬਾਅਦ ਦੋ ਔਰਤਾਂ ਦੀ ਵੀ ਮੌਤ ਹੋ ਗਈ, ਜਦੋਂਕਿ ਚਾਰ ਅਜੇ ਵੀ ਵੈਂਟੀਲੇਟਰ ‘ਤੇ ਹਨ। ਦੂਜੇ ਪਾਸੇ, ਤਿੰਨ ਨਵਜੰਮੇ ਕੋਰੋਨਾ ਪਾਜ਼ੀਟਿਵ ਬੱਚਿਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ। ਦੋ ਔਰਤਾਂ ਠੀਕ ਹੋ ਕੇ ਬੱਚਿਆਂ ਨਾਲ ਘਰ ਜਾ ਚੁੱਕੀਆਂ ਹਨ, ਜਦੋਂਕਿ ਇਕ ਔਰਤ ਵੈਂਟੀਲੇਟਰ ‘ਤੇ ਹੈ।