60 year old taught the youth : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਸ ਵੱਲੋਂ ਮੁਕਤੀਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਵਿੱਚ ਇੱਕ ਸਾਈਕਲ ਮੈਰਾਥਨ ਰੇਸ ਕਰਵਾਈ ਗਈ, ਜਿਸ ਵਿੱਚ 350 ਨੌਜਵਾਨ ਲੜਕੇ-ਲੜਕੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਰੇਸ ਵਿੱਚ 60 ਸਾਲਾ ਬਜ਼ੁਰਗ ਕੁਲਦੀਪ ਸਿੰਘ ਨੇ ਵੀ ਹਿੱਸਾ ਲੈ ਕੇ ਨੌਜਵਾਨਾਂ ਨੂੰ ਸਿੱਖਿਆ ਦਿੱਤੀ। ਦੱਸਣਯੋਗ ਹੈ ਕਿ ਕੁਲਦੀਪ ਸਿੰਘ ਵੱਲੋਂ ਮੈਰਾਥਨ ਵਿੱਚੋਂ ਪਹਿਲੇ ਗਰੁੱਪ ਵਿੱਚ ਆ ਕੇ ਆਪਣੀ ਸਾਈਕਲ ਰੇਸ ਨੂੰ ਪੂਰਾ ਕੀਤਾ ਗਿਆ ਹੈ। ਐਮ.ਕੇ ਅਰਾਵਿੰਦ ਕੁਮਾਰ ਡਿਪਟੀ ਕਮੀਸ਼ਨਰ ਅਤੇ ਡੀ ਸੁਡਰਵਿਲੀ ਐਸ.ਐਸ.ਪੀ ਵੱਲੋਂ ਕੁਲਦੀਪ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੁਲਦੀਪ ਸਿੰਘ ਨੇ ਲੋਕਾਂ ਤੰਦਰੁਸਤ ਜੀਵਨ ਲਈ ਸਰੀਰਕ ਕਸਰਤ ਅਤੇ ਚੰਗੀ ਖੁਰਾਕ ਲੈਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਐਸਐਸਪੀ ਡੀ. ਸੁਡਰਵਿਲੀ ਨੇ ਇਸ ਸਾਈਕਲ ਮੈਰਾਥਨ ਨੂੰ ਕੋਟਕਪੂਰਾ ਚੌਂਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵਿੱਚ ਸ੍ਰੀ ਮੁਕਤਸਰ ਤੋਂ ਇਲਾਵਾ ਬਠਿੰਡਾ, ਕੋਟਕਪੂਰਾ, ਗਿੱਦੜਬਾਹਾ,ਅਬੋਹਰ, ਗੁਰੂਹਰਸਹਾਏ, ਫਾਜ਼ਿਲਕਾ ਅਤੇ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਵੀ ਹਿੱਸਾ ਲਿਆ। ਇਹ ਰੈਲੀ 38 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਕੋਟਕਪੂਰਾ ਰੋਡ ਤੋਂ ਹੁੰਦੀ ਹੋਈ ਸਰਾਏਨਾਗਾ ਤੋਂ ਅੱਗੇ ਪੁਲਿਸ ਸ਼ਹੀਦੀ ਦੀ ਯਾਦ ਵਿੱਚ ਬਣੇ ਯਾਦਗਾਰੀ ਗੇਟ ਤੋਂ ਵਾਪਿਸ ਹੋਈ। ਦੱਸਣਯੋਗ ਹੈ ਕਿ ਇਸ ਰੈਲੀ ਵਿੱਚ ਐਸ.ਐਸ.ਪੀ ਦੇ ਪਤੀ ਵਾਨਮਸੁਦਰਮ ਜੀ ਅਤੇ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ ਨੇ ਵੀ ਸਾਇਕਲ ਚਲਾਇਆ। ਇਸ ਰੈਲੀ ਦਾ ਸਮੁੱਚਾ ਪ੍ਰਬੰਧ ਇਸ ਖੇਤਰ ਦੀ ਸਾਈਕਲਿੰਗ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਚੁੱਕੀ ਮੁਕਤੀਸਰ ਸਾਈਕਲ ਐਸੋਸ਼ੀਏਸ਼ਨ ਵੱਲੋਂ ਕਲੱਬ ਪ੍ਰਧਾਨ ਐਸਆਈ ਜਗਸੀਰ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਵਿੱਚ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਵੀ ਕਈ ਕੌਮੀ ਪ੍ਰਧਰ ਦੇ ਸਾਈਕਲਿਸਟਾਂ ਨੂੰ ਸਨਮਾਨਤ ਕੀਤਾ ਗਿਆ।
ਇਸ 60 ਸਾਲਾ ਬਜ਼ੁਰਗ ਨੇ ਸਾਈਕਲ ਮੈਰਾਥਨ ਰੇਸ ’ਚ ਅੱਗੇ ਆ ਕੇ ਨੌਜਵਾਨਾਂ ਨੂੰ ਦਿੱਤੀ ਸਿੱਖਿਆ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਸ ਵੱਲੋਂ ਮੁਕਤੀਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਵਿੱਚ ਇੱਕ ਸਾਈਕਲ ਮੈਰਾਥਨ ਰੇਸ ਕਰਵਾਈ ਗਈ, ਜਿਸ ਵਿੱਚ 350 ਨੌਜਵਾਨ ਲੜਕੇ-ਲੜਕੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਰੇਸ ਵਿੱਚ 60 ਸਾਲਾ ਬਜ਼ੁਰਗ ਕੁਲਦੀਪ ਸਿੰਘ ਨੇ ਵੀ ਹਿੱਸਾ ਲੈ ਕੇ ਨੌਜਵਾਨਾਂ ਨੂੰ ਸਿੱਖਿਆ ਦਿੱਤੀ। ਦੱਸਣਯੋਗ ਹੈ ਕਿ ਕੁਲਦੀਪ ਸਿੰਘ ਵੱਲੋਂ ਮੈਰਾਥਨ ਵਿੱਚੋਂ ਪਹਿਲੇ ਗਰੁੱਪ ਵਿੱਚ ਆ ਕੇ ਆਪਣੀ ਸਾਈਕਲ ਰੇਸ ਨੂੰ ਪੂਰਾ ਕੀਤਾ ਗਿਆ ਹੈ। ਇਸ ਮੌਕੇ ਸਨਮਾਨਿਤ ਹੋਣ ਸਮੇਂ ਕੁਲਦੀਪ ਸਿੰਘ ਨੇ ਲੋਕਾਂ ਤੰਦਰੁਸਤ ਜੀਵਨ ਲਈ ਸਰੀਰਕ ਕਸਰਤ ਅਤੇ ਚੰਗੀ ਖੁਰਾਕ ਲੈਣ ਦੀ ਅਪੀਲ ਕੀਤੀ।