ਪੌਂਗ ਡੈਮ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ ਵਿਚ 3 ਫੁੱਟ ਤੱਕ ਪਾਣੀ ਦਾ ਪੱਧਰ ਵਧਿਆ ਹੈ। ਅਜ 1382 ਫੁੱਟ ਤੱਕ ਪੈਮਾਨਾ ਦਰਜ ਕੀਤਾ ਗਿਆ ਹੈ। ਡੈਮ ਪ੍ਰਬੰਧਨ ਨੂੰ ਪਾਣੀ ਦਾ ਪੱਧਰ ਕੰਟਰੋਲ ਕਰਨ ਲਈ ਬਿਆਸ ਦਰਿਆ ਵਿਚ 60,000 ਕਿਊਸਿਕ ਪਾਣੀ ਛੱਡਣਾ ਪਿਆ ਹੈ। ਆਉਣ ਵਾਲੇ ਦਿਨਾਂ ਵਿਚ ਪਾਣੀ ਇਸ ਤਰ੍ਹਾਂ ਵਧਦਾ ਗਿਆ ਤਾਂ ਹੋ ਸਕਦਾ ਹੈ ਕਿ ਹੇਠਲੇ ਪਿੰਡਾਂ ਯਾਨੀ ਬਿਆਸ ਦਰਿਆ ਕੋਲ ਵਸਦੇ ਲੋਕਾਂ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ।
ਸ਼ਾਹ ਬੈਰਾਜ ਨਹਿਰ ਤੋਂ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਹੇਠਲੇ ਪਿੰਡਾਂ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਪਾਣੀ ਨਾਲ ਹਿਮਾਚਲ ਤੇ ਪੰਜਾਬ ਦੇ ਮੰਡ ਏਰੀਆ, ਸੁਲਤਾਨਪੁਰ ਲੋਧੀ, ਕਪੂਰਥਲਾ, ਮੁਕੇਰੀਆਂ, ਟਾਂਡਾ ਦੇ ਕਈ ਪਿੰਡ ਇਸ ਪਾਣੀ ਦੀ ਚਪੇਟ ਵਿਚ ਆ ਚੁੱਕੇ ਹਨ ਤੇ ਹਜ਼ਾਰਾਂ ਏਕੜ ਫਸਲ ਵੀ ਡੁੱਬ ਚੁੱਕੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
























