ਦਿੱਲੀ ਮੈਟਰੋ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਇਸ ਵਾਰ ਦਿੱਲੀ ਮੈਟਰੋ ਵਿੱਚ ਇੱਕ ਦਿਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਨਵਾਂ ਰਿਕਾਰਡ ਦਰਜ ਹੋਇਆ ਹੈ। ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਅਤੇ ਬਾਅਦ ‘ਚ 28 ਅਗਸਤ ਨੂੰ ਦਿੱਲੀ ਮੈਟਰੋ ‘ਚ ਸਿਰਫ ਇਕ ਦਿਨ ‘ਚ 68 ਲੱਖ 16 ਹਜ਼ਾਰ ਲੋਕਾਂ ਨੇ ਸਫਰ ਕੀਤਾ। DMRC ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
DMRC ਨੇ ਕਿਹਾ ਕਿ ਇਸ ਤੋਂ ਪਹਿਲਾਂ 10 ਫਰਵਰੀ 2020 ਨੂੰ ਇੱਕ ਦਿਨ ਵਿੱਚ 66 ਲੱਖ 18 ਹਜ਼ਾਰ 717 ਲੋਕਾਂ ਨੇ ਯਾਤਰਾ ਕੀਤੀ ਸੀ। ਦਿੱਲੀ ਮੈਟਰੋ ਨੇ 10 ਫਰਵਰੀ 2020 ਨੂੰ ਬਣਾਏ ਆਪਣੇ ਇਸ ਰਿਕਾਰਡ ਨੂੰ ਤੋੜ ਦਿੱਤਾ ਹੈ। DMRC ਨੇ X (ਪਹਿਲਾ ਟਵਿਟਰ ) ‘ਤੇ ਕਿਹਾ- ” ਸੋਮਵਾਰ ਨੂੰ 68.16 ਲੱਖ ਲੋਕਾਂ ਨੇ ਸਫਰ ਕੀਤਾ DMRC ਨੇ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼, ਅ.ਫੀਮ ਸਣੇ 2 ਦੋਸ਼ੀ ਗ੍ਰਿਫਤਾਰ
DMRC ਨੇ ਕਿਹਾ ਇਸ ਵਾਰ ਰੱਖਦੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਰਿਕਾਰਡ ਅੰਕੜੇ ਦਰਜ ਕੀਤੇ ਗਏ ਹਨ। ਇਸ ਮੌਕੇ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ। ਪਰ ਇਸ ਵਾਰ ਅਜਿਹਾ ਕੁਝ ਦਿਨ ਪਹਿਲਾਂ ਹੋਇਆ। ਦਿੱਲੀ ਮੈਟਰੋ ਰਾਹੀਂ ਰੋਜ਼ਾਨਾ ਲੱਖਾਂ ਯਾਤਰੀ ਸਫ਼ਰ ਕਰਦੇ ਹਨ। ਮੈਟਰੋ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਹ ਮੈਟਰੋ ਬਹੁਤ ਸੁਵਿਧਾਜਨਕ ਲੱਗਦੀ ਹੈ। ਦਿੱਲੀ ਮੈਟਰੋ ਨੂੰ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ਦੀਆਂ ਕਈ ਥਾਵਾਂ ‘ਤੇ ਘੱਟ ਕੀਮਤ ‘ਤੇ ਜਾਣ ਲਈ ਬਹੁਤ ਢੁਕਵਾਂ ਮੰਨਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: