6th state level mega job : ਪੰਜਾਬ ਸਰਕਾਰ ਵੱਲੋਂ ’ਘਰ ਘਰ ਰੋਜ਼ਗਾਰ ਯੋਜਨਾ’ ਅਧੀਨ ਸੂਬੇ ਭਰ ’ਚ 24 ਸਤੰਬਰ ਤੋਂ 2020 ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ, ਜਿਸ ਅਧੀਨ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਟੀਚਾ ਰਖਿਆ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਇਨ੍ਹਾਂ ਰੋਜ਼ਗਾਰ ਮੇਲਿਆਂ ਲਈ ਵਰਚੁਅਲ ਅਤੇ ਫਿਜ਼ੀਕਲ ਦੋਵੇਂ ਪਲੇਟਫਾਰਮ ਵਰਤੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪੱਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਸਾਲ ਕਰਵਾਏ ਜਾਣ ਵਾਲੇਰੋਜ਼ਗਾਰ ਮੇਲਿਆਂ ਲਈ 75000 ਨੌਕਰੀਆਂ ਦੀ ਵਿਵਸਥਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ, ਜਿਸ ਦੇ ਲਈ ਵਿਭਾਗੀ ਅਧਿਕਾਰੀ ਪੰਜਾਬ, ਹੋਰਨਾਂ ਸੂਬਿਆਂ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਾਈਵੇਟ ਸੈਕਟਰ ਵਿਚਾਲੇ ਨੋਯਜਕਾਂ ਤੱਕ ਪਹੁੰਚ ਕਰਨਗੇ। ਰੋਜ਼ਗਾਰ ਮੇਲੇ ਲਗਾਉਣ ਲਈ ਜ਼ਿਲਾ ਪ੍ਰਸ਼ਾਸਨ ਕੋਵਿਡ-19 ਸਬੰਧੀ ਪ੍ਰੋਟੋਕੋਲਾਂ ਅਤੇ ਹਿਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਉਚਿਤ ਸਥਾਨਾਂ ਦੀ ਚੋਣ ਕਰੇਗਾ। ਉਥੇ ਵਿਸ਼ੇਸ਼ ਸਮੇਂ ’ਤੇ ਮੌਜੂਦ ਰਹਣ ਵਾਲੇ ਉਮੀਦਵਾਰਾਂ/ ਲੋਕਾਂ ਦੀ ਗਿਣਤੀ ਕੋਵਿਡ-19 ਸਬੰਧੀ ਜਾਰੀ ਹਿਦਾਇਤਾਂ ਨੂੰ ਧਿਆਨ ਵਿਚ ਰਖਦਿਆਂ ਨਿਰਧਾਰਿਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸਥਿਤੀ ਜੇਕਰ ਵਿਗੜਦੀ ਹੈ ਅਤੇ ਰੋਜ਼ਗਾਰ ਮੇਲਾ ਲਗਾਉਣਾ ਸੰਭਵ ਨਹੀਂ ਲੱਗਦਾ ਤਾਂ ਸ਼ੁਰੂਆਤੀ ਪ੍ਰਕਿਰਿਆ ਆਨਲਾਈਨ ਪੂਰੀ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਨਿੱਜੀ ਤੌਰ ’ਤੇ ਬੁਲਾਣ ਦੀ ਪ੍ਰਕਿਰਿਆ ਕੋਵਿਡ-19 ਸੰਕਟ ਟਲਣ ਤੋਂ ਬਾਅਦ ਪੂਰੀ ਕੀਤੀ ਜਾਵੇਗੀ। ਉਮੀਦਵਾਰ ਅਤੇ ਨਿਯੋਜਕ ਜਿਨ੍ਹਾਂ ਕੋਲ ਆਨਲਾਈਨ ਇੰਟਰਵਿਊ ਲਈ ਸਾਧਨ ਜਾਂ ਟੈਕਨਾਲੋਜੀ ਨਹੀਂਹੈ, ਉਨ੍ਹਾਂ ਨੂੰ ਕੋਵਿਡ-19 ਦੇ ਪ੍ਰੋਟੋਕੋਲ ਮੁਤਾਬਕ ਰੋਜ਼ਗਾਰ ਅਤੇ ਉੱਦਮ ਬਿਊਰੋ ਦੇ ਦਫਤਰ ਵਿਚ ਇੰਟਰਵਿਊ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।