7 hospitals in the state : ਸੂਬੇ ਵਿਚ ਦਿਨੋ-ਦਿਨ ਵਧਦੇ ਕੇਸ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ ਵਿਚ ਸਭ ਤੋਂ ਵਧ ਮੁਸ਼ਕਿਲ ਕੋਰੋਨਾ ਟੈਸਟ ਨੂੰ ਲੈ ਕੇ ਹੋ ਰਹੀ ਹੈ। ਇਥੇ ਕੋਰੋਨਾ ਟੈਸਟ ਸਹੂਲਤ ਦੀ ਘਾਟ ਹੋਣ ਕਾਰਨ ਜਲਦੀ ਕੋਰੋਨਾ ਪੀੜਤਾਂ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਪ੍ਰਸ਼ਾਸਨ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ ਪਰ ਹੁਣ ਰਾਹਤ ਭਰੀ ਖਬਰ ਆਈ ਹੈ ਕਿ ਭਾਰਤੀ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਕੋਵਿਡ-19 ਮਰੀਜਾਂ ਦੇ ਪਲਾਜ਼ਮਾ ਥੈਰੇਪੀ ਦੇ ਟਰਾਇਲ ਲਈ ਪੰਜਾਬ ਦੇ 7 ਹਸਪਤਾਲਾਂ ਦੇ ਨਾਲ-ਨਾਲ PGI ਨੂੰ ਵੀ ਮਨਜੂਰੀ ਦੇ ਦਿੱਤੀ ਹੈ।
ਸਭ ਤੋਂ ਪਹਿਲਾਂ ACP ਅਨਿਲ ਕੋਹਲੀ ‘ਤੇ ਪਲਾਜ਼ਮਾ ਥੈਰੇਪੀ ਕਰਨ ਬਾਰੇ ਯੋਜਨਾ ਬਣਾਈ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਏ. ਸੀ. ਪੀ. ਅਨਿਲ ਕੋਹਲੀ ਦੀ ਮੌਤ ਹੋ ਗਈ। ਭਾਰਤ ਦੇ ਵੱਖ ਸੂਬਿਆਂ ਵਿਚ ਕਾਫੀ ਹਸਪਤਾਲਾਂ ਨੂੰ ਪਲਾਜ਼ਮਾ ਥੈਰੇਪੀ ਲਈ ਚੁਣਿਆ ਗਿਆ ਹੈ ਤੇ ਪੰਜਾਬ ਵਿਚ 7 ਤੇ ਪੀ. ਜੀ. ਆਈ. ਨੂੰ ਇਸ ਟਰਾਇਲ ਦੀ ਮਨਜੂਰੀ ਮਿਲੀ ਹੈ। ਇਸ ਟਰਾਇਲ ਵਾਸਤੇ 28 ਸਾਈਟਾਂ ਨੂੰ ਗੁਜਰਾਤ, ਰਾਜਸਥਾਨ, ਪੰਜਾਬ, ਮਹਾਰਾਸ਼ਟਰ, ਤਾਮਿਲਨਾਡੂ, ਮੱਧਪ੍ਰਦੇਸ਼, ਯੂ. ਪੀ., ਕਰਨਾਟਕ, ਤੇਲੰਗਾਨਾ ਤੇ ਚੰਡੀਗੜ੍ਹ ਦੇ ਹਸਪਤਾਲਾਂ ਨੂੰ ਚੁਣਿਆ ਗਿਆ ਹੈ। ਕੋਰੋਨਾ ਪੀੜਤਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦਾ ਮਹੱਤਵਪੂਰਨ ਯੋਗਦਾਨ ਹੋ ਸਕਦਾ ਹੈ।
ਪੰਜਾਬ ਦੇ ਜਿਹੜੇ 7 ਹਸਪਤਾਲਾਂ ਨੂੰ ਪਲਾਜਮਾ ਟਰਾਇਲ ਦੀ ਮਨਜੂਰੀ ਮਿਲੀ ਹੈ ਉਨ੍ਹਾਂ ਵਿਚ ਲੁਧਿਆਣਾ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਕ੍ਰਿਸਚੀਅਨ ਮੈਡੀਕਲ ਕਾਲਜ ਤੇ ਦਯਾਨੰਦ ਮੈਡੀਕਲ ਕਾਲਜ, ਗੁਰੂ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਦੇ ਗੁਰੂ ਰਾਮਦਾਸ ਇੰਸਟੀਚਿਊਟ ਜਨਰਲ ਆਫ ਇੰਡੀਆ ਸਾਇੰਸਿਜ਼, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦੋਕਟ ਨੂੰ ਇਸ ਟੈਸਟ ਦੀ ਇਜਾਜ਼ਤ ਮਿਲੀ ਹੈ। ਇਸ ਟੈਸਟ ਅਧੀਨ ਕੋਰੋਨਾ ਮਰੀਜਾਂ ਲਈ ਠੀਕ ਹੋਏ ਕੋਵਿਡ-19 ਮਰੀਜਾਂ ਵਲੋਂ ਦਿੱਤੇ ਗਏ ਖੂਨ ਨਾਲ ਪਲਾਜ਼ਮਾ ਦਾ ਟਰਾਇਲ ਲਿਆ ਜਾਵੇਗਾ।