ਸੂਰਤ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਹੀ ਪਰਿਵਾਰ ਦੇ 7 ਲੋਕਾਂ ਨੇ ਆਤਮਹੱਤਿਆ ਕੀਤੀ ਹੈ। ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ ਹਨ। ਘਟਨਾ ਸੂਰਤ ਦੇ ਪਾਲਨਪੁਰ ਜਕਾਤਨਾਕ ਰੋਡ ਦੀ ਹੈ। ਜਿਥੇ ਅੱਜ ਸਵੇਰੇ ਪਰਿਵਾਰ ਨੇ ਆਤਮਹੱਤਿਆ ਕਰ ਲਈ।
ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਕਿ ਪਰਿਵਾਰ ਦੇ 6 ਲੋਕਾਂ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ ਤੇ ਇਕ ਨੇ ਫਾਂਸੀ ਲਗਾਈ ਹੈ। ਮ੍ਰਿਤਕਾਂ ਦੀ ਪਛਾਣ ਮਨੀਸ਼ ਸੋਲੰਕੀ, ਉਸ ਦੀ ਪਤਨੀ ਰੀਤਾ, ਮਨੀਸ਼ ਦੇ ਪਿਤਾ ਕਾਨੂੰ, ਮਾਤਾ ਸ਼ੋਭਾ ਤੇ ਤਿੰਨ ਬੱਚੇ ਦਿਸ਼ਾ, ਕਾਵਯਾ ਤੇ ਕੁਸ਼ਲ ਸ਼ਾਮਲ ਹਨ।
ਮਨੀਸ਼ ਦੀ ਦੇਹ ਪੱਖੇ ਨਾਲ ਲਟਕਦੀ ਮਿਲੀ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਇਸ ਸੁਸਾਈਡ ਨੋਟ ਵਿਚ ਮਨੀਸ਼ ਸੋਲੰਕੀ ਨੇ ਆਰਥਿਕ ਸੰਕਟ ਦੀ ਗੱਲ ਕਹੀ ਹੈ। ਅਜਿਹੀ ਵੀ ਸ਼ੰਕਾ ਹੈ ਕਿ ਮਨੀਸ਼ ਨੇ ਹੋਰ ਪਰਿਵਾਰ ਵਾਲਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਤੇ ਫਿਰ ਖੁਦ ਨੂੰ ਫਾਂਸੀ ਲਗਾ ਲਈ। ਮਨੀਸ਼ ਸੋਲੰਕੀ ਦਾ ਫਰਨੀਚਰ ਦਾ ਬਿਜ਼ੈੱਸ ਸੀ ਤੇ ਉਸ ਕੋਲ 35 ਮੁਲਾਜ਼ਮ ਕੰਮ ਕਰ ਰਹੇ ਸਨ। ਮਨੀਸ਼ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਘਰ ਜਾ ਕੇ ਦੇਖਿਆ।
ਇਹ ਵੀ ਪੜ੍ਹੋ : ਰੋਪੜ ‘ਚ ਕਲਯੁੱਗੀ ਵਕੀਲ ਪੁੱਤ ਦਾ ਕਾਰਾ, ਬਜ਼ੁਰਗ ਮਾਂ ਦੀ ਕਰਦਾ ਸੀ ਬੇਰਹਿਮੀ ਨਾਲ ਕੁੱਟਮਾਰ, ਹੋਇਆ ਗ੍ਰਿਫਤਾਰ
ਲੋਕ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਵੜੇ ਤਾਂ ਸਮੂਹਿਕ ਆਤਮਹੱਤਿਆ ਦੀ ਘਟਨਾ ਦਾ ਖੁਲਾਸਾ ਹੋਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: