7 year old Indian boy conquers : 7 ਸਾਲ ਦੀ ਉਮਰ ਘਰ ਅਤੇ ਪਾਰਕ ਵਿਚ ਖੇਡਣ ਦੀ ਹੁੰਦੀ ਹੈ ਪਰ ਇਸ ਇਸ ਛੋਟੀ ਉਮਰ ਵਿੱਚ ਜਦੋੰ ਬੱਚੇ ਸਕੂਲ ਜਾਣ ਤੋਂ ਆਨਾਕਾਣੀ ਕਰਦੇ ਹਨ ਦੂਸਰੀ ਕਲਾਸ ਵਿੱਚ ਪੜ੍ਹਣ ਵਾਲੇ 7 ਸਾਲਾ ਭਾਰਤ ਦੇ ਹੈਦਰਾਬਾਦ ਦੇ ਬੱਚੇ ਵਿਰਾਟ ਨੇ ਅਫਰੀਕਾ ਦੀ ਸਭ ਤੋਂ ਮੁਸ਼ਕਲ ਪਹਾੜੀ ਚੋਟੀ ਕਿਲਿਮੰਜਾਰੀ ਨੂੰ ਫਤਿਹ ਕਰਰ ਲਿਆ ਅਤੇ ਇਸ ਦੇ ਸਿਖਰ ‘ਤੇ ਤਿਰੰਗਾ ਲਹਿਰਾਇਆ। ਦੱਸ ਦੇਈਏ ਕਿ ਕਿਲੀਮੰਜਾਰੋ ਪਹਾੜ ਨੂੰ ਵਿਸ਼ਵ ਦੀ ਸਭ ਤੋਂ ਮੁਸ਼ਕਿਲ ਸਿਖਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇਸ ਦਾ ਕਾਰਨ ਉਸ ਦਾ ਜਵਾਲਾਮੁਖੀ ’ਤੇ ਬਣੇ ਹੋਣਾ ਹੈ। ਇਹ ਤੰਜ਼ਾਨੀਆ ਦੇਸ਼ ਵਿੱਚ ਸਥਿਤ ਹੈ।
ਕਿਲਿਮੰਜਾਰੋ ਦੀ ਉਚਾਈ 5,895 ਮੀਟਰ ਹੈ। ਇਹ ਤਿੰਨ ਜਵਾਲਾਮੁਖੀਆਂ ਦੇ ਵਿਚਕਾਰ ਸਥਿਤ ਹੈ. ਅਤੇ ਅਫਰੀਕਾ ਵਿਚ ਸਭ ਤੋਂ ਉੱਚੀ ਚੋਟੀ ਹੈ। ਇਸ ਦੀਆਂ ਸਿੱਧੀਆਂ ਢਲਾਨਾਂ ਇਸ ਨੂੰ ਫਤਿਹ ਕਰਨ ਲਈ ਮੁਸ਼ਕਲ ਬਣਾਉਂਦੀਆਂ ਹਨ, ਇਹੀ ਕਾਰਨ ਹੈ ਕਿ ਹਰ ਸਾਲ ਹਜ਼ਾਰਾਂ ਲੋਕ ਇਸ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਪਰ ਕੁਝ ਹੀ ਇਸ ਨੂੰ ਕਰ ਸਕਦੇ ਹਨ. ਪਰ ਇਸ ਵਾਰ ਹੈਦਰਾਬਾਦ ਦੇ 7 ਸਾਲਾ ਵਿਰਾਟ ਚੰਦਰ ਥੈਲੂਕੁੰਟਾ ਨੇ ਸਿਰਫ 5 ਦਿਨਾਂ ਵਿਚ ਕਿਲਿਮੰਜਾਰੋ ਪਹਾੜ ਨੂੰ ਫਤਿਹ ਕਰ ਲਿਆ।
ਵਿਰਾਟ ਨੇ 2 ਮਾਰਚ ਨੂੰ ਆਪਣੇ ਟ੍ਰੇਨਰ ਭਾਰਤ ਅਤੇ ਮਾਪਿਆਂ ਨਾਲ ਇਸ ਸਿਖਰ ‘ਤੇ ਚੜ੍ਹਨਾ ਸ਼ੁਰੂ ਕੀਤਾ। ਵਿਰਾਟ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਇੱਛਾ ਹੈ ਕਿ ਉਹ ਦੁਨੀਆ ਦੇ ਹਰ ਉੱਚੇ ਸਥਾਨ ਨੂੰ ਜਿੱਤ ਕੇ ਇਸ ‘ਤੇ ਤਿਰੰਗਾ ਲਹਿਰਾਵੇ।
ਵਿਰਾਟ ਦੇ ਮਾਪਿਆਂ ਨੇ ਕਿਹਾ ਕਿ ਵਿਰਾਟ ਨੇ ਪਹਾੜ ਦੀ ਸਿਖਲਾਈ ਨਹੀਂ ਲਈ ਹੈ। ਉਸ ਨੂੰ ਟ੍ਰੇਨਰ ਭਾਰਤ ਦੁਆਰਾ ਪਹਿਲੀ ਵਾਰ ਇਸ ਯਾਤਰਾ ਲਈ ਸਿਖਲਾਈ ਦਿੱਤੀ ਗਈ ਸੀ। ਭਾਰਤ ਨੇ ਕਿਹਾ ਕਿ ਕਿਲਿਮੰਜਾਰੋ ‘ਤੇ ਚੜ੍ਹਣ ਲਈ ਸਭ ਤੋਂ ਵੱਡੀ ਚੋਣੌਤੀ ਮੌਸਮ ਦੀ ਹੁੰਦੀ ਹੈ। ਪੂਰੇ ਸਫਰ ‘ਤੇ ਚਾਰ ਵੱਖ-ਵ4ਖ ਮੌਸਮ ਮਿਲਦੇ ਹਨ, ਜਿਨ੍ਹਾਂ ਨਾਲ ਤਾਲਮੇਲ ਬਿਠਾਉਣਾ ਸੌਖਾ ਨਹੀਂ ਹੁੰਦਾ।
ਕਿਲੀਮੰਜਾਰੋ ਦੇ ਅੱਧੇ ਸਫਰ ਤੱਕ ਵਿਰਾਟ ਦੇ ਮਾਪੇ ਵੀ ਉਸ ਦੇ ਨਾਲ ਰਹੇ ਜਦਕਿ ਵਿਰਾਟ ਨੇ ਆਪਣੇ ਟ੍ਰੇਨਰ ਭਾਰਤ ਨਾਲ ਸਿਰਫ 3000 ਮੀਟਰ ਦੀ ਉਚਾਈ ਤੋਂ ਪਾਰ ਦੀ ਯਾਤਰਾ ਪੂਰੀ ਕੀਤੀ। ਇਸ ਸਮੇਂ ਦੌਰਾਨ ਸਥਾਨਕ ਤੰਜ਼ਾਨੀਆ ਗਾਈਡ ਉਸਦੇ ਨਾਲ ਰਹੇ। ਇਸ ਯਾਤਰਾ ਦੌਰਾਨ ਚੜ੍ਹਨ ਵੇਲੇ, ਇਸ ਨੂੰ 5 ਦਿਨ ਲੱਗੇ, ਜਦੋਂ ਕਿ ਹੇਠਾਂ ਉਤਰਨ ਵਿਚ ਸਿਰਫ ਇਕ ਦਿਨ ਦਾ ਸਮਾਂ ਲੱਗਿਆ।