70 employees of Hindu Cooperative : ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦੇ 70 ਕਰਮਚਾਰੀਆਂ ਨੂੰ ਸਹਿਕਾਰਤਾ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਸਹਿਕਾਰੀ ਬੈਂਕਾਂ ਵਿੱਚ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨ ਜਾਰੀ ਇਕ ਪ੍ਰੈਸ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦਾ ਖ਼ਰਚਾ ਘਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਵੱਲੋਂ ਸਟਾਫ ਦੀ ਰੈਸ਼ਨੇਲਾਈਜੇਸ਼ਨ ਕਰਦੇ ਹੋਏ ਇਸ ਬੈਂਕ ਦੇ 70 ਕਰਮਚਾਰੀਆਂ ਨੂੰ ਵੱਖ ਵੱਖ ਸਹਿਕਾਰੀ ਬੈਂਕਾਂ ਵਿੱਚ ਤਾਇਨਾਤ ਕਰਨ ਦੇ ਹੁਕਮ ਕਰ ਜਾਰੀ ਕੀਤੇ ਗਏ ਹਨ। ਡੈਪੂਟੇਸ਼ਨ ਉਤੇ ਭੇਜੇ ਸਟਾਫ਼ 70 ਕਰਮਚਾਰੀਆਂ ਵਿੱਚ ਫੀਲਡ ਅਫਸਰ, ਫੀਲਡ ਸਹਾਇਕ, ਕਲਰਕ, ਜੂਨੀਅਰ ਲੇਖਾਕਾਰ, ਸੇਵਾਦਾਰ ਆਦਿ ਹਨ।



