ਸਾਈਬਰ ਠੱਗੀ ਤੇ ਆਨਲਾਈਨ ਤੇ ਜੌਬ ਸਕੈਮ ਦੇ ਮਾਮਲੇ ਹੁਣ ਵੱਧਦੇ ਜਾ ਰਹੇ ਹਨ। ਆਮ ਲੋਕ ਸਕੈਮਰਸ ਦੇ ਜਾਲ ਵਿਚ ਫਸ ਰਹੇ ਹਨ ਤੇ ਲੱਖਾਂ ਰੁਪਏ ਗੁਆ ਰਹੇ ਹਨ। ਸਾਈਬਰ ਠੱਗੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨਾਗਪੁਰ ਦੇ 56 ਸਾਲਾ ਵਿਅਕਤੀ ਨੂੰ ਜਾਲਸਾਜੀ ਦਾ ਸ਼ਿਕਾਰ ਬਣਾਇਆ ਗਿਆ ਹੈ। ਪੀੜਤ ਤੋਂ ਲਗਭਗ 77 ਲੱਖ ਰੁਪਏ ਦੀ ਸਾਈਬਰ ਠੱਗੀ ਨੂੰ ਅੰਜਾਮ ਦਿੱਤਾ ਗਿਆ ਹੈ।
ਮਾਮਲਾ ਨਾਗਪੁਰ ਤੋਂ ਸਾਹਮਣੇ ਆਇਆ ਹੈ ਜਿਥੇ 56 ਸਾਲਾ ਸਾਰਿਕੋਂਡਾ ਰਾਜੂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਠੱਗੀ ਵਿਚ ਰਾਜੂ ਨੂੰ ਲਗਭਗ 77 ਲੱਖ ਰੁਪਏ ਤੋਂ ਹੱਥ ਧੋਣਾ ਪਿਆ। ਸਾਈਬਰ ਅਪਰਾਧੀ ਨੇ ਪਹਿਲੀ ਵਾਰ ਰਾਜੂ ਤੋਂ ਉਸ ਦੇ ਟੈਲੀਗ੍ਰਾਮ ਅਕਾਊਂਟ ਨਾਲ ਸੰਪਰਕ ਕੀਤਾ। ਵੀਡੀਓ ਲਾਈਕ ਕਰਕੇ ਮੋਟੀ ਕਮਾਈ ਦਾ ਲਾਲਚ ਦੇ ਕੇ ਰਾਜੂ ਨੂੰ ਰਾਜੀ ਕੀਤਾ ਗਿਆ। ਰਾਜੂ ਨੂੰ ਯੂਟਿਊਬ ਵੀਡੀਓ ਲਾਈਕ ਕਰਕੇ ਉਸ ਦਾ ਸਕ੍ਰੀਨ ਸ਼ਾਟ ਸ਼ੇਅਰ ਕਰਨ ਲਈ ਕਿਹਾ ਗਿਆ।
ਵੀਡੀਓ ਲਈ ਕਲਿੱਕ ਕਰੋ -: