A father and son were stabbed : ਜਲੰਧਰ ’ਚ ਅਸ਼ੋਕ ਵਿਹਾਰ ਵਿੱਚ ਬੁੱਧਵਾਰ ਦੀ ਰਾਤ ਨੂੰ ਇੱਕ ਦਰਜਨ ਹਥਿਆਰਬੰਦ ਅਪਰਾਧੀਆਂ ਨੇ ਪਿਓ-ਪੁੱਤ ਉੱਤੇ ਤਲਵਾਰ ਅਤੇ ਸਰੀਏ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੌਰਾਨ ਰੌਲਾ ਸੁਣਦਿਆਂ ਹੀ ਮੌਕੇ ‘ਤੇ ਇਕੱਠੀ ਹੋਈ ਭੀੜ ਨੇ ਇਕ ਹਮਲਾਵਰ ਨੂੰ ਫੜ ਲਿਆ ਅਤੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ ਅਤੇ ਜ਼ਖਮੀ ਅਪਰਾਧੀ ਨੂੰ ਹਸਪਤਾਲ ਲੈ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਸ਼ੋਕ ਵਿਹਾਰ ਨਿਵਾਸੀ ਰਾਮ ਲਾਲ ਨੇ ਦੱਸਿਆ ਕਿ 10-12 ਹਮਲਾਵਰ ਅੱਧੀ ਰਾਤ ਨੂੰ ਉਸਦੇ ਘਰ ਦੇ ਬਾਹਰ ਆਏ। ਉਸਨੇ ਆਪਣੇ ਪੋਤੇ ਮੋਹਿਤ ਨੂੰ ਬਾਹਰ ਆਉਣ ਲਈ ਬੁਲਾਇਆ। ਜਦੋਂ ਉਹ ਆਪਣੇ ਪੁੱਤਰ ਅਮਰਜੀਤ ਨਾਲ ਬਾਹਰ ਆਇਆ ਤਾਂ ਹਮਲਾਵਰ ਨੇ ਉਸਦੇ ਲੜਕੇ ਉੱਤੇ ਤਲਵਾਰ ਮਾਰੀ। ਜਦੋਂ ਉਸਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮੋਢੇ ‘ਤੇ ਸਰੀਆ ਮਾਰਿਆ। ਇਸ ਦੌਰਾਨ ਉਸਨੇ ਬਚਾਅ ਲਈ ਰੌਲਾਂ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਭੀੜ ਮੌਕੇ ‘ਤੇ ਪਹੁੰਚੀ ਅਤੇ ਇਕ ਦੋਸ਼ੀ ਨੂੰ ਫੜ ਲਿਆ।
ਅਮਰਜੀਤ ਦੀ ਪਤਨੀ ਪੁਸ਼ਪਾ ਨੇ ਦੱਸਿਆ ਕਿ ਬੁੱਧਵਾਰ ਰਾਤ ਉਹ ਸ਼੍ਰੀ ਰਵਿਦਾਸ ਮਹਾਰਾਜ ਦੀ ਚੌਂਕੀ ਤੋਂ ਵਾਪਸ ਪਰਤੀ ਸੀ। ਜਦੋਂ ਉਹ ਘਰ ਪਰਤੀ ਤਾਂ ਵੱਡੀ ਗਿਣਤੀ ਵਿੱਚ ਹਮਲਾਵਰ ਉਸਦੇ ਆਏ। ਉਨ੍ਹਾਂ ਨੇ ਉਸ ਦੇ ਪਤੀ ਅਤੇ ਸਹੁਰੇ ‘ਤੇ ਹਮਲਾ ਕੀਤਾ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਦੋਵਾਂ ਪਾਸਿਆਂ ਦੇ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਹ ਮਾਰਕੁੱਟ ਕਿਸ ਕਾਰਨ ਹੋਈ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।