A fire broke out in the : ਦੇਸ਼ ਦੁਨੀਆ ਤੋਂ ਆਏ ਦਿਨ ਕਈ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਥੇ ਘਰ ਵਿੱਚ ਰੱਖੀ ਇੱਕ ਕ੍ਰਿਸਟਲ ਬੌਲ ’ਤੇ ਧੁੱਪ ਦੀਆਂ ਕਿਰਨਾਂ ਪੈਣ ਨਾਲ ਅੱਗ ਲੱਗ ਗਈ, ਜਿਸ ਨਾਲ ਲਗਭਗ 1.8 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਇਹ ਮਾਮਲਾ ਅਮੇਰਿਕਾ ਦੇ ਵਿਸਕੋਨਸਿਨ ਦਾ ਹੈ। ਫਾਇਰ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਇਹ ਹਾਦਸਾ ਹੋਇਆ।
ਅਸਲ ਵਿੱਚ ਲਿਵਿੰਗ ਰੂਮ ਵਿੱਚ ਕੱਚ ਦੀ ਇੱਕ ਕ੍ਰਿਸਟਲ ਬੌਲ ਰੱਖੀ ਹੋਈ ਸੀ, ਖਿੜਕੀ ਤੋਂ ਉਸ ’ਤੇ ਧੁੱਪ ਦੀਆਂ ਕਿਰਨਾਂ ਪੈ ਰਹੀਆਂ ਹਨ, ਜਿਸ ਕਾਰਨ ਸਭ ਤੋਂ ਪਹਿਲਾਂ ਕਾਊਚ ਨੂੰ ਅੱਗ ਲੱਗ ਗਈ ਅਤੇ ਫਿਰ ਲਿਵਿੰਗ ਰੂਮ ਦੇ ਹੋਰ ਹਿੱਸੇ ਵਿੱਚ ਵੀ ਅੱਗ ਫੈਲ ਗਈ। ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਵੱਡੀਆਂ ਖਿੜਕੀਆਂ ਤੋਂ ਧੁੱਪ ਦੀਆਂ ਕਿਰਨਾਂ ਘਰ ਵਿੱਚ ਆ ਰਹੀਆਂ ਸਨ ਜੋ ਕੱਚ ਦੀ ਬੌਲ ’ਤੇ ਪਈਆਂ ਅਤੇ ਫਿਰ ਅੱਗ ਲੱਗ ਗਈ। ਫਾਇਰਟ ਡਿਪਾਰਟਮੈਂਟ ਨੇ ਕਿਹਾ ਕਿ ਕੱਚ ਦੀ ਬੌਲ ਨੇ ਮੈਗਨਿਫਾਇੰਗ ਗਲਾਸ ਵਾਂਗ ਕੰਮ ਕੀਤਾ।
ਆਮ ਤੌਰ ’ਤੇ ਧੁੱਪ ਦੀਆਂ ਕਿਰਨਾਂ ਵੱਡੇ ਖੇਤਰਫਲ ’ਤੇ ਪੈਂਦੀਆਂ ਹਨ ਪਰ ਕ੍ਰਿਸਟਲ ਬੌਲ ਕਾਰਨ ਧੁੱਪ ਦੀਆਂ ਕਿਰਨਾਂ ਇੱਕ ਬਿੰਦੂ ’ਤੇ ਕੇਂਦ੍ਰਿਤ ਹੋ ਗਈਆਂ ਜਿਸ ਨਾਲ ਅੱਗ ਲੱਗੀ, ਹਾਲਾਂਕਿ, ਵਿਸਕੋਨਸਿਨ ਦੇ ਘਰ ਵਿੱਚ ਹੋਏ ਹਾਦਸੇ ਵਿੱਚ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ। ਅਮੇਰਿਕੀ ਫਾਇਰ ਡਿਪਾਰਟਮੈਂਟ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕ੍ਰਿਸਟਲ, ਮਿਰਰ, ਕੱਚ ਦੇ ਗਹਿਣੇ ਅਤੇ ਬੋਤਲ ਨੂੰ ਉਸ ਜਗ੍ਹਾ ’ਤੇ ਨਹੀਂ ਰੱਖਣਾ ਚਾਹੀਦਾ ਜਿਥੇ ਧੁੱਪ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹੋਣ।