A highly educated girl : ਅੱਜ ਪੰਜਾਬ ਦੇ ਨੌਜਵਾਨ ਪੜ੍ਹ-ਲਿਖ ਕੇ ਜਿਥੇ ਨੌਕਰੀ ਨਾ ਮਿਲਣ ਕਰਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਜਾਂ ਫਿਰ ਡਿਪ੍ਰੈਸ਼ਨ ਵਿਚ ਆ ਕੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਵੀ ਚੁੱਕ ਲੈਂਦੇ ਹਨ, ਉਥੇ ਇਕ ਬੀਏ., ਬੀਐੱਡ, ਐਮ. ਏ., ਐਮ.ਐਡ, ਐਮ ਫਿਲ ਦੀ ਡਿਗਰੀ ਹਾਸਲ ਲੜਕੀ ਜੋਕਿ ਕੜ੍ਹੀ-ਚੌਲਾਂ ਦਾ ਸਟਾਲ ਸ਼ੁਰੂ ਕਰਕੇ ਆਪਣਾ ਰੋਜ਼ਗਾਰ ਕਰ ਰਹੀ ਹੈ, ਨੇ ਪੰਜਾਬ ਦੀ ਨੌਜਵਾਨੀ ਨੂੰ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਹਾਡੇ ਕੋਲ ਨੌਕਰੀ ਨਹੀਂ ਹੈ ਤਾਂ ਵੀ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਹੈ। ਪੂਰੇ ਉਤਸ਼ਾਹ ਨਾਲ ਜ਼ਿੰਦਗੀ ਜਿਊਣੀ ਚਾਹੀਦੀ ਹੈ। ਡਿਪ੍ਰੈਸ਼ਨ ਵਿਚ ਜਾਣ ਦੀ ਬਜਾਏ ਆਪਣਾ ਕੋਈ ਵੀ ਰੋਜ਼ਗਾਰ ਸ਼ੁਰੂ ਕਰਕੇ ਤੁਸੀਂ ਪੈਸਾ ਕਮਾ ਸਕਦੇ ਹੋ। ਉਸ ਨੇ ਕਿਹਾ ਕਿ ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ, ਮਿਹਨਤ ਕਰਨ ਵਿਚ ਸ਼ਰਮ ਨਹੀਂ ਕਰਨੀ ਚਾਹੀਦੀ।
ਦੱਸਣਯੋਗ ਹੈ ਕਿ ਹਰਜੀ ਢਿੱਲੋਂ ਨਾਂ ਦੀ ਉੱਚ ਸਿੱਖਿਆ ਹਾਸਲ ਇਹ ਲੜਕੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਘਰ ਦੇ ਬਾਹਰ ਹੀ 12 ਵਜੇ ਤੋਂ ਲੈ ਕੇ 5 ਵਜੇ ਤੱਕ ਕੜ੍ਹੀ-ਚੌਲ ਦਾ ਸਟੌਲ ਲਗਾਇਆ ਹੋਇਆ ਹੈ, ਜੋਕਿ ਹੁਣ ਕਾਫੀ ਮਸ਼ਹੂਰ ਹੋ ਗਿਆ ਹੈ। ਦੂਰ-ਦੁਰਾਡੇ ਦੇ ਲੋਕ ਵੀ ਇਥੇ ਖਾਣਾ ਖਾਣ ਲਈ ਆਉਂਦੇ ਹਨ। ਇਸ ਬਾਰੇ ਗੱਲਬਾਤ ਕਰਦਿਆਂ ਹਰਜੀ ਨੇ ਦੱਸਿਆ ਕਿ ਇਥੇ ਉਸ ਨੇ ਨੌਕਰੀ ਲਈ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੂੰ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਆਪਣਾ ਕੰਮ ਕਰਨ ਨੂੰ ਪਹਿਲ ਦਿੱਤੀ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਘਰ ਦੇ ਬਾਹਰ ਕੜ੍ਹੀ-ਚੌਲ ਦੀ ਰੇਹੜੀ ਲਗਾ ਲਈ। ਉਸ ਨੇ ਕਿਹਾ ਕਿ ਉਹ ਆਪਣਾ ਕੰਮ ਕਰਕੇ ਬਹੁਤ ਖੁਸ਼ ਹੈ, ਉਸ ਨੂੰ ਆਪਣੇ ਕੰਮ ਨਾਲ ਪਿਆਰ ਹੈ।