ਸੁਰਾਂ ਦੇ ਬਾਦਸ਼ਾਹ ਸਵਰਗਵਾਸੀ ਸਰਦੂਲ ਸਿਕੰਦਰ ਦੀ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਯਾਦਗਾਰ ਬਣਾਉਣ ਲਈ ਪਿੰਡ ਦੇ ਸਰਪੰਚ ਵੱਲੋਂ ਆਪਣੀ ਜ਼ਮੀਨ ਅਮਰ ਨੂਰੀ ਦੇ ਨਾਮ ਕਰਵਾ ਦਿੱਤੀ ਤੇ ਹੁਣ ਸਰਦੂਲ ਸਿਕੰਦਰ ਦੀ ਇਸ ਜਗ੍ਹਾ ‘ਤੇ ਯਾਦਗਾਰ ਬਣ ਸਕੇਗੀ।
ਜ਼ਿਕਰਯੋਗ ਹੈ ਕਿ ਇਸੇ ਜਗ੍ਹਾ ‘ਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ ਸੀ। ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਬ ਡਵੀਜਨ ਖਮਾਣੋਂ ਦੇ ਖੇਤਰ ਵਿੱਚ ਸਰਦੂਲ ਸਿਕੰਦਰ ਦਾ ਜੱਦੀ ਪਿੰਡ ਖੇੜੀ ਨੌਧ ਸਿੰਘ ਸੀ। ਕੁਝ ਅਰਸੇ ਪਹਿਲਾਂ ਉਹ ਖੰਨਾ ਸ਼ਹਿਰ ਵਿਖੇ ਜਾ ਵਸੇ ਸਨ।
ਕੁਝ ਮਹੀਨੇ ਪਹਿਲਾਂ ਸੁਰਾਂ ਦਾ ਸਿਕੰਦਰ ਸਵਰਗੀ ਸਰਦੂਲ ਸਿਕੰਦਰ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ। ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਯਾਤਰਾ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ ਖ਼ਾਕ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਉਸ ਸਮੇਂ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਕਿਹਾ ਸੀ ਕਿ ਸਵਰਗੀ ਸਰਦੂਲ ਸਿਕੰਦਰ ਦੀ ਯਾਦਗਾਰੀ ਬਨਾਉਣ ਲਈ ਉਨ੍ਹਾਂ ਵੱਲੋਂ ਜਗ੍ਹਾ ਦਿੱਤੀ ਜਾਵੇਗੀ।
ਇਹ ਵ ਪੜ੍ਹੋ : ਪਟਿਆਲਾ ਦੇ ਗੁਰਪ੍ਰੀਤ ਦੀ Tokyo Olympics ‘ਚ ਚੋਣ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਵਧਾਈ