Aadhaar-Ration card linking: ਨਵੀਂ ਦਿੱਲੀ: ਖੁਰਾਕ ਮੰਤਰਾਲੇ ਨੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਕ 30 ਸਤੰਬਰ ਤੱਕ ਵਧਾ ਦਿੱਤੀ ਹੈ । ਕੇਂਦਰ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਆਧਾਰ ਨਾਲ ਜੁੜੇ ਰਾਸ਼ਨ ਕਾਰਡ ਰੱਦ ਹੋ ਜਾਣਗੇ । ਇਸਦੇ ਨਾਲ ਆਧਾਰ ਨਾਲ ਜੁੜੇ ਨਾ ਹੋਣ ਦੇ ਬਾਵਜੂਦ ਲਾਭਪਾਤਰੀਆਂ ਨੂੰ ਕਾਰਡ ‘ਤੇ ਉਨ੍ਹਾਂ ਦੇ ਹਿੱਸੇ ਦਾ ਰਾਸ਼ਨ ਮਿਲਦਾ ਰਹੇਗਾ ।
ਅਧਿਕਾਰਕ ਬਿਆਨ ਅਨੁਸਾਰ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਸ਼ਨ ਕਾਰਡ ਨੂੰ ਆਧਾਰ ਸੰਖਿਆ ਨਾਲ ਜੋੜਣ ਦੀ ਜ਼ਿੰਮੇਵਾਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੀ 7 ਫਰਵਰੀ 2017 ਦੀ ਨੋਟੀਫਿਕੇਸ਼ਨ ਦੇ ਆਧਾਰ ‘ਤੇ ਦਿੱਤੀ ਗਈ ਹੈ । ਇਸ ਨੋਟੀਫਿਕੇਸ਼ਨ ਨੂੰ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਸੋਧਿਆ ਜਾਂਦਾ ਰਿਹਾ ਹੈ । ਹੁਣ ਇਸ ਕੰਮ ਦੀ ਸਮਾਂ ਮਿਆਦ ਨੂੰ ਵਧਾ ਕੇ 30 ਸਤੰਬਰ 2020 ਕਰ ਦਿੱਤਾ ਗਿਆ ਹੈ । ਮਤਲਬ ਇਹ ਹੈ ਕਿ ਤੁਸੀਂ ਰਾਸ਼ਨ ਕਾਰਡ ਅਤੇ ਆਧਾਰ ਦੀ ਲਿਕਿੰਗ 30 ਸਤੰਬਰ ਤੱਕ ਕਰਵਾ ਸਕਦੇ ਹੋ ।
ਬਿਆਨ ਦੇ ਅਨੁਸਾਰ ਜਦੋਂ ਤੱਕ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਨਹੀਂ ਕਰਦਾ ਉਦੋਂ ਤੱਕ ਕਿਸੇ ਵੀ ਸਹੀ ਲਾਭਪਾਤਰ ਨੂੰ ਉਸਦੇ ਹਿੱਸੇ ਦਾ ਰਾਸ਼ਨ ਦੇਣ ਤੋਂ ਮਨ੍ਹਾਂ ਨਹੀਂ ਕੀਤਾ ਜਾਵੇਗਾ । ਮੰਤਰਾਲੇ ਨੇ ਕਿਹਾ ਕਿ ਕਿਸੇ ਦਾ ਰਾਸ਼ਨ ਕਾਰਡ ਆਧਾਰ ਸੰਖਿਆ ਨਹੀਂ ਜੁੜੇ ਹੋਣ ਕਾਰਨ ਰੱਦ ਨਹੀਂ ਕੀਤਾ ਜਾਵੇਗਾ ।