ਦਿੱਲੀ ਧਮਾਕੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ NIA ਵੱਲੋਂ ਗ੍ਰਿਫਤਾਰ ਮੁਲਜ਼ਮ ਆਮਿਰ ਰਾਸ਼ਿਦ ਅਲੀ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਆਮਿਰ ਨੂੰ 10 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ।
ਆਮਿਰ ਉਹੀ ਵਿਅਕਤੀ ਹੈ ਜਿਸ ਦੇ ਨਾਂ ‘ਤੇ ihundai ਕਾਰ ਰਜਿਸਟਰਡ ਸੀ, ਇਸ ਦੀ ਵਰਤੋਂ 10 ਨਵੰਬਰ ਨੂੰ ਹੋਣ ਧਮਾਕੇ ਵਿਚ ਕੀਤੀ ਗਈ ਸੀ। NIA ਨੇ ਉਸ ਨੂੰ ਕੱਲ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਏਜੰਸੀ ਮੁਤਾਬਕ ਆਮਿਰ ਨੇ ਕਥਿਤ ਤੌਰ ‘ਤੇ ਡਾ. ਉਮਰ ਅਲ ਨਬੀ ਨੂੰ ਕਾਰ ਹਾਸਲ ਕਰਨ ਵਿਚ ਮਦਦ ਕੀਤੀ ਸੀ। ਇਸੇ ਕਾਰ ਵਿਚ ਵਿਸਫੋਟਕ ਲਗਾਇਆ ਗਿਆ ਸੀ ਜੋ ਲਾਲ ਕਿਲੇ ਕੋਲ ਫਟ ਗਿਆ ਸੀ।
ਇਹ ਵੀ ਪੜ੍ਹੋ : ਦਿੱਲੀ ਧਮਾਕੇ ਦਾ ਲੁਧਿਆਣਾ ਕਨੈਕਸ਼ਨ ਆਇਆ ਸਾਹਮਣੇ, NIA ਨੇ ਡਾਕਟਰ ਤੋਂ ਕੀਤੀ ਪੁੱਛਗਿਛ
ਦੱਸ ਦੇਈਏ ਕਿ ਸੁਰੱਖਿਆ ਏਜੰਸੀਆਂ ਨੇ ਇਸ ਪੂਰੇ ਮਾਮਲੇ ਵਿਚ ਜਾਂਚ ਤੇਜ਼ ਕਰ ਦਿੱਤੀ ਹੈ। ਫਰੀਦਾਬਾਦ ਪੁਲਿਸ ਨੇ ਸੋਮਵਾਰ ਨੂੰ ਸ਼ਹਿਰ ਵਿਚ ਕਿਰਾਏ ‘ਤੇ ਰਹਿਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਤੇ ਹੋਰ ਕਿਰਾਏਦਾਰਾਂ ਤੋਂ ਪੁੱਛਗਿਛ ਕੀਤੀ। ਹੁਣ ਤੱਕ 2000 ਤੋਂ ਵਧ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
























