ਹਰ ਮਹਾਨ ਕਹਾਣੀ ਦੀ ਤਰ੍ਹਾਂ ਇਹ ਕਹਾਣੀ ਵੀ ਇਕ ਛੋਟੇ ਜਿਹੇ ਸ਼ਹਿਰ ਪੰਜਾਬ ਦੇ ਬਠਿੰਡਾ ਤੋਂ ਸ਼ੁਰੂ ਹੁਦੀ ਹੈ ਜਿਥੇ 14 ਸਾਲ ਦੀ ਕੁੜੀ ਆਪਣੀ ਸਿੱਖਿਆ ਪੂਰੀ ਲਗਨ ਨਾਲ ਕਰ ਰਹੀ ਸੀ। ਉਸ ਦਾ ਨਾਂ ਸੀ ਆਂਚਲ ਭਠੇਜਾ ਤੇ ਉਸ ਦੇ ਸੁਪਨੇ ਵੱਡੇ ਸਨ ਪਰ ਇਕ ਦਿਨ ਸਭ ਕੁਝ ਬਦਲ ਗਿਆ ਤੇ ਮੈਡੀਕਲ ਐਮਰਜੈਂਸੀ ਨੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਤੋਂ ਖੋਹ ਲਈ। ਡਾਕਟਰਾਂ ਨੇ ਦੱਸਿਆ ਕਿ ਕੁਝ ਦਿਨਾਂ ਵਿਚ ਸਰਜਰੀ ਨਹੀਂ ਹੋਵੇਗੀ ਤਾਂ ਪੂਰੀ ਅੱਖਾਂ ਦੀ ਰੌਸ਼ਨੀ ਗੁਆ ਦੇਵੇਗੀ। ਉਸ ਪਲ ਨੇ ਨਾ ਸਿਰਫ ਉਸ ਦੀਆਂ ਅੱਖਾਂ ਦੀ ਰੌਸ਼ਨੀ ਖੋਹ ਲਈ ਸਗੋਂ ਉਸ ਦੇ ਜੀਵਨ ਨੂੰ ਇਕ ਅਜਿਹੀ ਦਿਸ਼ਾ ਦਿੱਤੀ, ਜਿਸ ਦੀ ਕਿਸੇ ਨੂੰ ਕਲਪਨਾ ਤੱਕ ਨਹੀਂ ਕੀਤੀ ਸੀ।
ਬਚਪਨ ਤੋਂ ਹੀ ਪੜ੍ਹਨ-ਲਿਖਣ ਦਾ ਸ਼ੌਕ ਰੱਖਣ ਵਾਲੀ ਆਂਚਲ ਹੁਣ ਹਨ੍ਹੇਰੇ ਵਿਚ ਫਸ ਚੁੱਕੀ ਸੀ। ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। 10ਵੀਂ ਬੋਰਡ ਪ੍ਰੀਖਿਆ ਵਿਚ ਉਸ ਨੇ ਆਪਣੇ ਸਕੂਲ ਵਿਚ ਟੌਪ ਕੀਤਾ ਬਿਨਾਂ ਦੇਖੇ ਸਕ੍ਰਾਈਬ ਦੀ ਮਦਦ ਨਾਲ ਪਰ ਇਸ ਦੌਰਾਨ ਜਦੋਂ ਸਕੂਲ ਵਿਚ ਦਾਖਲੇ ਦੀ ਗੱਲ ਹੋਈ ਤਾਂ ਸਕੂਲ ਨੇ ਤਰਕ ਦਿੱਤਾ ਕਿ ਇਹ ਨਾਰਮਲ ਸਕੂਲ ਹੈ, ਤੁਸੀਂ ਸਪੈਸ਼ਲ ਸਕੂਲ ਜਾਓ। ਇਸੇ ਤਰਕ ਨੇ ਆਂਚਲ ਦੇ ਮਨ ਵਿਚ ਸਵਾਲ ਖੜ੍ਹੇ ਕਰ ਦਿੱਤੇ ਕੀ ਸਿੱਖਿਆ ਦਾ ਅਧਿਕਾਰ ਸਿਰਫ ‘ਨਾਰਮਲ’ ਬੱਚਿਆਂ ਨੂੰ ਹੈ।
ਨੇਤਰਹੀਣ ਹੋਣ ਦੇ ਬਾਵਜੂਦ ਆਂਚਲ ਨੇ ਹਰ ਰੁਕਾਵਟ ਨੂੰ ਪਾਰ ਕਰਦਿਆਂ ਸਿੱਖਿਆ ਦੀ ਰਾਹੀਂ ਆਪਣੇ ਸਪਨੇ ਸਾਕਾਰ ਕੀਤੇ। ਉਹ ਪਹਿਲੀ ਨੇਤਰਹੀਣ ਵਿਦਿਆਰਥਣ ਸੀ ਜਿਸ ਨੇ ਬੈਂਗਲੁਰੂ ਦੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਵਿੱਚ ਦਾਖਲਾ ਲਿਆ। ਉਸਨੇ ਆਡੀਓਬੁੱਕਾਂ, ਸਹਾਇਕ ਲੇਖਕ ਅਤੇ ਡਿਜੀਟਲ ਤਕਨੀਕ ਰਾਹੀਂ ਆਪਣੀ ਪੜ੍ਹਾਈ ਪੂਰੀ ਕੀਤੀ।
ਆਂਚਲ ਭਠੇਜਾ, ਨੈਸ਼ਨਲ ਲਾਅ ਸਕੂਲ, ਬੇਂਗਲੁਰੂ ਦੀ ਪਹਿਲੀ ਨੇਤਰਹੀਣ ਵਿਦਿਆਰਥਣ ਹੈ ਜੋ ਸੁਪਰੀਮ ਕੋਰਟ ਵਿਚ ਵਕੀਲ ਬਣੀ ਹੈ। ਆਂਚਲ ਦਾ ਜਨਮ ਬਠਿੰਡਾ, ਪੰਜਾਬ ਵਿਚ ਹੋਇਆ ਹੈ ਤੇ ਉਨ੍ਹਾਂ ਨੂੰ ਜਨਮ ਦੇ ਸਮੇਂ ਸ਼ੁਰੂਆਤ ਵਿਚ ਘੱਟ ਦਿਖਾਈ ਦਿੰਦਾ ਸੀ ਪਰ ਰੇਟਿਨੋਪੈਥੀ ਆਫ ਪ੍ਰੀਮਯੂਰਿਟੀ (ROP) ਕਾਰਨ ਕਲਾਸ 10ਵੀਂ ਬੋਰਡ ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਪੜ੍ਹਾਈ ਦੌਰਾਨ ਹੀ ਮਾਂ ਦੇ ਅਚਾਨਕ ਦੇਹਾਂਤ ਅਤੇ ਅੱਖਾਂ ਦੀ ਜੋਤ ਗੁਆਉਣ ਵਰਗੀਆਂ ਮਾੜੀਆਂ ਘੜੀਆਂ ਵੀ ਆਈਆਂ, ਪਰ ਆਂਚਲ ਡਿਗੀ ਨਹੀਂ। ਕਈ ਵੱਡੇ ਹਸਪਤਾਲਾਂ ਦੀ ਨਿਰਾਸ਼ਾ ਤੋਂ ਬਾਅਦ ਵੀ ਉਸ ਨੇ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ ਤੇ ਆਖਿਰਕਾਰ ਹੁਣ ਉਹ ਸੁਪਰੀਮ ਕੋਰਟ ਵਿਚ ਵਕੀਲ ਬਣ ਗਈ ਹੈ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੇ ਵਿਦੇਸ਼ ਪਹੁੰਚਣ ਤੋਂ ਪਹਿਲਾਂ ਮੁੱ.ਕੇ ਸਾ/ਹ, ਟ੍ਰੇਨ ਸਫ਼ਰ ਦੌਰਾਨ ਸ਼ੱਕੀ ਹਾਲਾਤਾਂ ‘ਚ ਗਈ ਜਾ/ਨ
ਸਾਲ 2025 ਵਿਚ ਆਂਚਲ ਆਪਣੇ ਪਹਿਲੇ ਸੁਪਰੀਮ ਕੋਰਟ ਕੇਸ ਵਿਚ ਵਕਾਲਤ ਕਰਨ ਪਹੁੰਚੀ, ਉਹ ਸਿਰਫ ਆਪਣੇ ਲਈ ਨਹੀਂ ਸੀ, ਉਹ ਉਸ ਪੂਰੇ ਭਾਈਚਾਰੇ ਦੀ ਆਵਾਜ਼ ਵੀ ਜਿਸ ਨੂੰ ਨਿਆਂ ਪਾਉਣਾ ਮੁਸ਼ਕਲ ਹੀ ਸਮਝਿਆ ਸੀ। ਆਂਚਲ ਕਹਿੰਦੀ ਹੈ ਕਿ ਇਸ ਯਾਤਰਾ ਵਿਚ ਮੈਂ ਇਕੱਲੀ ਨਹੀਂ ਸੀ। ਮੇਰੇ ਪਿਤਾ ਜਿਨ੍ਹਾਂ ਦੇ ਸਹਿਯੋਗ ਵਿਚ ਸ਼ੁਰੂਆਤ ਵਿਚ ਪੂਰਾ ਪਰਿਵਾਰ ਵਿਰੋਧ ਕਰਦਾ ਸੀ ਉਹ ਮੇਰਾ ਸਭ ਤੋਂ ਵੱਡਾ ਸਹਾਰਾ ਬਣੇ। ਸਕੂਲ ਤੇ ਕਾਲਜ ਦੇ ਦੋਸਤ ਹਰ ਕਦਮ ‘ਤੇ ਮੇਰੇ ਨਾਲ ਰਹੇ।
ਆਂਚਲ ਹੁਣ ਨਾ ਸਿਰਫ ਵਕੀਲ ਵਜੋਂ ਮੁਕੱਦਮੇ ਲੜ ਰਹੀ ਹੈ ਸਗੋਂ ‘Mission Accessibility’ ਵਰਗੇ ਮੁਹਿੰਮਾਂ ਨਾਲ ਜੁੜੀ ਹੋਈ ਹੈ। ਉਸ ਦਾ ਮੰਨਣਾ ਹੈ ਕਿ ਜਦੋਂ ਆਤਮਬਲ, ਸਮਰਥਨ, ਨੀਤੀਗਤ ਬਦਲਾਅ ਤੇ ਵਿਅਕਤੀਗਤ ਸੰਘਰਸ਼ ਮਿਲੇ ਤਾਂ ਕੋਈ ਵੀ ਬਦਲਾਅ ਸੰਭਵ ਹੈ, ਜੋ ਸਿਰਫ ਇਕ ਵਿਅਕਤੀ ਤੱਕ ਸੀਮਤ ਨਹੀਂ ਸਗੋਂ ਸਮਾਜ ਨੂੰ ਬਦਲਦਾ ਹੈ।
ਬਠਿੰਡਾ ਤੋਂ MP ਹਰਸਿਮਰਤ ਕੌਰ ਬਾਦਲ ਨੇ ਆਂਚਲ ਭਠੇਜਾ ਨੂੰ ਸੁਪਰੀਮ ਕੋਰਟ ਦੀ ਵਕੀਲ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਆਂਚਲ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਮੁਬਾਰਕਾਂ ਦਿੱਤੀਆਂ ਤੇ ਆਂਚਲ ਭਠੇਜਾ ਦੀ ਸਫਲਤਾ ਦੀ ਕਾਮਨਾ ਕੀਤੀ ।
ਵੀਡੀਓ ਲਈ ਕਲਿੱਕ ਕਰੋ -:
























