AAP and the Akali Dal : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ‘ਆਪ’ ਨਾਲ ਬਗਾਵਤ ਕਰਕੇ ਕਾਂਗਰਸ ਵਿੱਚ ਜਾਣ ਅਤੇ ਵੱਖਰੀ ਪਾਰਟੀ ਬਣਾਉਣ ਵਾਲੇ ਵਿਧਾਇਕਾਂ ਦੇ ਮੁੱਦ ’ਤੇ ਸਪੀਕਰ ਨੂੰ ਘੇਰਿਆ। ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸਪੀਕਰ ਨੂੰ ਕਿਸੇ ਵੀ ਵਿਧਾਇਕ ‘ਤੇ ਕਾਰਵਾਈ ਰੋਕਣ ਦਾ ਅਧਿਕਾਰ ਹੈ ਜਦੋਂ ਤੱਕ ਉਹ ਸੰਤੁਸ਼ਟ ਨਹੀਂ ਹੁੰਦਾ। ਸਪੀਕਰ ਨੇ ਕਿਹਾ ਕਿ ਜੇ ਕਿਸੇ ਵਿਧਾਇਕ ਨੂੰ ਅਜੇ ਵੀ ਇਤਰਾਜ਼ ਹੈ ਤਾਂ ਉਸ ਲਈ ਅਦਾਲਤ ਦਾ ਦਰਵਾਜ਼ਾ ਖੁੱਲ੍ਹਾ ਹੈ। ਮਾਮਲਾ ਉਦੋਂ ਉੱਭਰਿਆ ਜਦੋਂ ਕੱਲ੍ਹ ਆਮ ਆਦਮੀ ਪਾਰਟੀ ਦੇ ਬਾਗੀ ਗਰੁੱਪ ਦੇ ਮੈਂਬਰ ਕੰਵਰ ਸੰਧੂ ਨੇ ਰਾਜਪਾਲ ਦੇ ਸੰਬੋਧਨ ਦੇ ਨਾਲ ਨਾਲ ਰਾਜਪਾਲ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹਾਊਸ ਦਾ ਇੱਕ ਡਕੋਰਮ ਹੋਣਾ ਚਾਹੀਦਾ ਹੈ, ਵਿਰੋਧ ਕਰਨਾ ਆਪਣੀ ਥਾਂ ਸਹੀ ਹੈ ਪਰ ਉਨ੍ਹਾਂ ’ਤ ਸੰਬੋਧਨ ਦੀਆਂ ਕਾਪੀਆਂ ਸੁੱਟਣਾ ਸਹੀ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਕੰਵਰ ਸੰਧੂ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਸਭ ਤੁਹਾਡੇ ਸਪੀਕਰ ਸਾਹਿਬ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕ ਵੀ ਵਿਰੋਧੀ ਧਿਰ ਵਿੱਚ ਹਨ ਅਤੇ ਸੱਤਾਧਾਰੀ ਪਾਰਟੀ ਵਿੱਚ ਵੀ, ਪਰ ਤੁਸੀਂ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਜੇ ਇਕ ਦੋਸਤਾਨਾ ਮੈਚ ਚੱਲਦਾ ਰਹਿਣਾ ਹੈ ਤਾਂ ਇਸ ਤਰ੍ਹਾਂ ਦ ਵਿਰੋਧ ਹੋਣੇ ਹੀ ਹਨ।
ਮਜੀਠੀਆ ਦੀ ਗੱਲ ਖ਼ਤਮ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ 1 ਸਾਲ ਪਹਿਲਾਂ ਪਾਰਟੀ ਤੋਂ ਬਾਗ਼ੀਆਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਲਿਖਿਆ ਸੀ ਪਰ ‘ਆਪ’ ਵਾਰ-ਵਾਰ ਕੋਈ ਨਾ ਕੋਈ ਬਹਾਨਾ ਲਗਾ ਕ ਉਨ੍ਹਾਂ ਨੂੰ ਪਸ਼ੀਆਂ ਤੋਂ ਛੋਟ ਦਿੰਦੇ ਜਾ ਰਹੇ ਹਨ। ਇਸ ’ਤੇ ਸਪੀਕਰ ਨੇ ਕਿਹਾ ਕਿ ਸੰਵਿਧਾਨ ਨੇ ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਪੀਕਰ ਦੀ ਕਿਸੇ ਵੀ ਮਾਮਲ ਵਿੱਚ ਤਸੱਲੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕਿਸੇ ਵਿਧਾਇਕ ’ਤੇ ਕਾਰਵਾਈ ਨਹੀਂ ਕਰਨਗੇ। ਜੇਕਰ ਕਿਸੇ ਵਿਧਾਇਕ ਨੂੰ ਇਤਰਾਜ਼ ਹੈ ਤਾਂ ਉਹ ਅਦਾਲਤ ਵਿੱਚ ਜਾ ਸਕਦਾ ਹੈ। ਇਸ ‘ਤੇ ਚੀਮਾ ਨੇ ਕਿਹਾ ਕਿ ਅਜਿਹਾ ਕਹਿ ਕੇ ਤੁਸੀਂ 5 ਸਾਲ ਹੀ ਨਿਕਲਵਾ ਦੇਵੋਗ। ਸਪੀਕਰ ਨੇ ਕਿਹਾ ਕਿ ਚੀਮਾ ਜੀ, ਤੁਸੀਂ ਖੁਦ ਇੱਕ ਵਕੀਲ ਹੋ ਅਤੇ ਕਾਨੂੰਨ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ।