AAP candidate defeats Cabinet Minister : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਗਏ ਹਨ ਤੇ ਹਰ ਜਗ੍ਹਾ ਕਾਂਗਰਸ ਨੇ ਹੀ ਮੱਲ੍ਹਾਂ ਮਾਰੀਆਂ ਹਨ। ਪਰ ਉਥੇ ਖਰੜ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਸੁਖਵੰਤ ਸਿੰਘ ਨਗਰ ਕੌਂਸਲ ਚੋਣਾਂ ਵਿੱਚ 12 ਵੋਟਾਂ ਨਾਲ ਹਾਰ ਗਿਆ। ਉਨ੍ਹਾਂ ਨੂੰ ‘ਆਪ’ ਦੇ ਉਮੀਦਵਾਰ ਰਾਮ ਸਰੂਪ ਨੇ ਮਾਤ ਦਿੱਤੀ। ਸ: ਸੁਖ਼ਵੰਤ ਸਿੰਘ ਸੁੱਖਾ ਖ਼ਰੜ ਦੇ ਵਾਰਡ ਨੰਬਰ 24 ਤੋਂ ਕਾਂਗਰਸ ਦੇ ਉਮੀਦਵਾਰ ਸਨ। ਉਹ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਸ੍ਰੀ ਰਾਮ ਸਵਰੂਪ ਤੋਂ 12 ਵੋਟਾਂ ਦੇ ਫ਼ਰਕ ਨਾਲ ਹਰੇ ਹਨ। ਇਸ ਨਾਲ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਪੰਜਾਬ ‘ਚ 117 ਸਥਾਨਕ ਲੋਕਲ ਬਾਡੀਜ਼ ‘ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ‘ਚੋਂ 109 ਨਗਰ ਪਾਲਿਕਾ ਪ੍ਰੀਸ਼ਦ ਤੇ ਨਗਰ ਪੰਚਾਇਤ ਹਨ। ਉਥੇ 8 ਨਗਰ ਨਿਗਮ ਸ਼ਾਮਲ ਹਨ। ਕਈ ਸ਼ਹਿਰਾਂ ‘ਚ ਕਾਂਗਰਸ ਤੇ ਕਈ ਸ਼ਹਿਰਾਂ ‘ਚ ਅਕਾਲੀ ਦਲ ਨੇ ਬਾਜ਼ੀ ਮਾਰੀ ਜਦੋਂ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਮੋਗਾ ਨਗਰ ਨਿਗਮ ਚੋਣਾਂ ‘ਚ ਅਕਾਲੀ ਉਮੀਦਵਾਰ ਸ਼੍ਰੀਮਤੀ ਹਰਿੰਦਰ ਕੌਰ ਗਿੱਲ ਪਤਨੀ ਸ. ਅਮਰਜੀਤ ਸਿੰਘ ਲੰਡੇਕੇ ਨੇ ਬਾਜ਼ੀ ਮਾਰੀ ਅਤੇ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਡਾ. ਹਰਜੋਤ ਕਮਲ ਦੀ ਪਤਨੀ ਡਾ. ਰਜਿੰਦਰ ਕੌਰ ਨੂੰ 151 ਵੋਟਾਂ ਦੇ ਫਰਕ ਤੋਂ ਹਰਾਇਆ। ਅਕਾਲੀ ਉਮੀਦਵਾਰ ਨੂੰ 727 ਵੋਟਾਂ ਪਈਆਂ ਜਦਕਿ ਕਾਂਗਰਸ ਉਮੀਦਵਾਰ ਨੂੰ 576 ਵੋਟਾਂ ਹਾਸਲ ਹੋਈਆਂ। ਜਦੋਂ ਕਿ ‘ਆਪ’ ਉਮੀਦਵਾਰ ਕੁਲਵਿੰਦਰ ਕੌਰ ਨੂੰ ਕੇਵਲ 27 ਵੋਟਾ ਪਈਆਂ ਹਾਰ ਮਿਲਣ ਨਾਲ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਨੂੰ ਕਾਫੀ ਝਟਕਾ ਲੱਗਾ ਹੈ ਤੇ ਇਸ ਤੋਂ ਇਲਾਵਾ ਕਾਂਗਰਸੀ ਸਮਰਥਕਾਂ ‘ਚ ਵੀ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।