ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ‘ਆਪ’ ਸਾਂਸਦ ਸੰਜੇ ਸਿੰਘ ਦੀ 5 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਤਿੰਨ ਦਿਨ ਦੀ ਰਿਮਾਂਡ ਦੀ ਮਨਜ਼ੂਰੀ ਦਿੱਤੀ। ਹੁਣ ਆਪ ਸਾਂਸਦ 13 ਅਕਤੂਬਰ ਤੱਕ ਈਡੀ ਦੀ ਰਿਮਾਂਡ ਵਿਚ ਰਹਿਣਗੇ। ਈਡੀ ਨੇ ਕੋਰਟ ਵਿਚ ਕਿਹਾ ਕਿ ਰਿਸ਼ਵਤ ਲੈਣ ਦੇ ਨਹੀਂ, ਰਿਸ਼ਵਤ ਮੰਗਣ ਦੇ ਸਬੂਤ ਹਨ। ਸ਼ਰਾਬ ਲਾਇਸੈਂਸ ਲਈ ਰਿਸ਼ਵਤ ਮੰਗੀ ਗਈ।
ਇਸ ਤੋਂ ਪਹਿਲਾਂ ਸੰਜੇ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਈਡੀ ਨੇ ਕੋਰਟ ਵਿਚ ਵਿਚ ਪੇਸ਼ ਕੀਤਾ ਸੀ। ਜਿਥੋਂ ਕੋਰਟ ਨੇ ਸਾਂਸਦ ਨੂੰ 5 ਦਿਨਾਂ ਦੀ ਈਡੀ ਦੀ ਰਿਮਾਂਡ ‘ਤੇ ਭੇਜ ਦਿੱਤਾ ਸੀ। ਰਿਮਾਂਡ ਦੌਰਾਨ ਪੁੱਛਗਿਛ ਹੋਈ ਤਾਂ ਉਥੇ ਦੂਜੇ ਪਾਸੇ ਉਨ੍ਹਾਂ ਦੇ ਕਰੀਬੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿਛ ਲਈ ਬੁਲਾਇਆ ਗਿਆ।ਈਡੀ ਨੇ ਵਿਵੇਕ ਤਿਆਗੀ ਤੇ ਸਰਵੇਸ਼ ਮਿਸ਼ਰਾ ਨੂੰ ਸੰਮਨ ਜਾਰੀ ਕਰਕੇ ਪੁੱਛਗਛ ਕੀਤੀ। ਦੂਜੇ ਪਾਸੇ ਕੋਰਟ ਦੇ ਬਾਹਰ ਸੰਜੇ ਸਿੰਘ ਦੇ ਹਜ਼ਾਰਾਂ ਸਮਰਥਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਵੇਗਾ 20 ਤੇ 21 ਅਕਤੂਬਰ ਨੂੰ
ਗ੍ਰਿਫਤਾਰ ਰਾਜ ਸਭਾ ਸਾਂਸਦ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ਈਡੀ ਦੀ ਹਿਰਾਸਤ ਵਿਚ ਭੇਜਿਆ ਗਿਆ ਸੀ। ਮਾਮਲੇ ਵਿਚ ਈਡੀ ਨੇ 10 ਦਿਨ ਦੀ ਕਸਟੱਡੀ ਮੰਗੀ ਸੀ। ਹਾਲਾਂਕਿ ਕੋਰਟ ਨੇ ਸੁਣਵਾਈ ਦੌਰਾਨ ਈਡੀ ਦੇ ਸਾਹਮਣੇ ਕਈ ਸਵਾਲ ਚੁੱਕੇ ਤੇ ਇਸ ਦੇ ਬਾਅਦ ਸਿਰਫ 5 ਦਿਨ ਦੀ ਰਿਮਾਂਡ ਦਿੱਤੀ। ਦੱਸ ਦੇਈਏ ਕਿ ਸਿੰਘ ਨੂੰ 2021-22 ਦੀ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਆਪਣੇ ਜਾਂਚ ਦੇ ਸਿਲਸਿਲੇ ਵਿਚ ਈਡੀ ਨੇ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: