Aarogya Setu App ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਇਹ ਐਪ ਕੋਵਿਡ -19 ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਸਥਾਨਕ ਅਥਾਰਟੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੰਟੇਨਮੈਂਟ ਜ਼ੋਨ ‘ਚ ਰਹਿੰਦੇ ਸਾਰੇ ਲੋਕ ਆਪਣੇ ਫ਼ੋਨਾਂ ‘ਤੇ ਅਰੋਗਿਆ ਸੇਤੂ ਐਪ download ਕਰਨਗੇ। ਦੱਸ ਦੇਈਏ ਕਿ ਸਰਕਾਰ ਨੇ ਇਕ ਵਾਰ ਫਿਰ ਤਾਲਾਬੰਦੀ ਨੂੰ 17 ਮਈ ਤੱਕ ਵਧਾ ਦਿੱਤਾ ਹੈ। ਇਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਹਰੇਕ ਨੂੰ ਆਪਣੇ ਮੋਬਾਈਲ ਫੋਨਾਂ ‘ਚ ਇਹ ਐਪ ਨੂੰ download ਕਰਨਾ ਲਾਜ਼ਮੀ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਆਪਣੇ ਫ਼ੋਨਾਂ ਤੇ ਅਰੋਗਿਆ ਸੇਤੂ ਐਪ download ਕਰਨਾ ਚਾਹੀਦਾ ਹੈ। ਕਰਮਚਾਰੀਆਂ ‘ਚ ਇਸ ਐਪ ਦੀ 100% ਕਵਰੇਜ ਨੂੰ ਯਕੀਨੀ ਬਣਾਉਣਾ ਸਬੰਧਤ ਸੰਸਥਾਵਾਂ ਦੇ ਮੁਖੀ ਨੂੰ ਜਿੰਮੇਵਾਰੀ ਦਿੱਤੀ ਗਈ। ਅਰੋੋਗਿਆ ਸੇਤੂ ਮੋਬਾਈਲ ਐਪਲੀਕੇਸ਼ਨ ਉਪਭੋਗਤਾਵਾਂ ਨੂੰ ਇਹ ਪਛਾਣਨ ‘ਚ ਸਹਾਇਤਾ ਕਰਦੀ ਹੈ ਕਿ ਕੀ ਉਨ੍ਹਾਂ ਨੂੰ COVID-19 ਦੇ ਸੰਕ੍ਰਮਣਦਾ ਦਾ ਕਿੰਨਾ ਖ਼ਤਰਾ ਹੈ। ਲੋਕਾਂ ਨੂੰ ਮਹੱਤਵਪੂਰਣ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ, ਜਿਸ ‘ਚ ਕੋਰਨਾ ਵਾਇਰਸ ਦੇ ਲੱਛਣਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਦੱਸ ਦੇਈਏ ਕਿ ਇਹ ਐਪ ਸੰਪਰਕ ਟਰੇਸਿੰਗ ਦੇ ਰਾਹੀਂ ਕੰਮ ਕਰਦੀ ਹੈ ਅਤੇ ਉਪਭੋਗਤਾ ਦੀ Bluetooth ਕਨੈਕਟੀਵਿਟੀ ਦੇ ਨਾਲ ਇਹ ਪਤਾ ਲਗਾਉਂਦੀ ਹੈ ਕਿ ਉਸ ਕੋਲ ਕੋਈ ਕੋਰੋਨਾ ਸੰਕਰਮਿਤ ਵਿਅਕਤੀ ਤਾਂ ਨਹੀਂ ਹੈ। ਜੇ ਹੈ ਤਾਂ ਕਿੰਨੀ ਦੂਰ ਹੈ।
ਅਰੋਗਿਆ ਸੇਤੂ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ‘ਤੇ ਮੁਫਤ ਉਪਲਬਧ ਹੈ। ਇਹ ਐਪ ਹਿੰਦੀ ਅਤੇ ਅੰਗਰੇਜ਼ੀ ਸਮੇਤ ਕੁੱਲ 11 ਭਾਸ਼ਾਵਾਂ ਵਿੱਚ ਵਰਤੀ ਜਾ ਸਕਦੀ ਹੈ। ਐਪ ਨੂੰ ਵਰਤਣ ਲਈ ਬਲੂਟੁੱਥ ਚਲਦੇ ਰੱਖਣਾ ਜਰੂਰੀ ਹੈ ਜਿਸ ਨਾਲ ਤੁਹਾਡੇ ਨਿਰਧਾਰਿਤ ਸਥਾਨ ਦੇ ਡੇਟਾ ਦੇ ਅਧਾਰ ਤੇ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕੋਰੋਨਾ ਵਾਇਰਸ ਸੰਕਰਮਿਤ ਖੇਤਰ ਹੋ ਜਾਂ ਨਹੀਂ। ਇਸ ਤੋਂ ਇਲਾਵਾ ਤੁਸੀਂ ਇਸ ਮਹਾਂਮਾਰੀ ਨਾਲ ਜੁੜੀਆਂ ਬਹੁਤ ਸਾਰੀਆਂ ਮਹੱਤਵਪੂਰਣ ਜਾਣਕਾਰੀਆਂ ਵੀ ਇਹ ਐਪ ਤੁਹਾਨੂੰ ਮੁਹਈਆ ਕਰਵਾਏਗੀ।