ਉਤਰਾਖੰਡ ਦੇ ਗੰਗੋਤਰੀ ਧਾਮ ਵਿਖੇ ਬਹੁਤ ਮੰਦਭਾਗਾ ਹਾਦਸਾ ਵਾਪਰਿਆ ਹੈ ਜਿਥੇ ਸਵਾਰੀਆਂ ਨਾਲ ਭਰੀ ਹੋਈ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪਲਟ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਮੌਕੇ ‘ਤੇ ਚੀਕ ਚਿਹਾੜਾ ਮਚ ਗਿਆ। ਬੱਸ ਖੱਡ ਡਿੱਗ ਗਈ ਹੈ। ਬੱਸ ਵਿਚ ਕਿੰਨੀਆਂ ਸਵਾਰੀਆਂ ਸਨ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਇਕ ਪਾਸੇ ਖੱਡ ਸੀ ਤੇ ਗਨੀਮਤ ਰਹੀ ਕਿ ਬੱਸ ਖਾਈ ਵਿਚ ਨਹੀਂ ਡਿੱਗੀ। ਜੇਕਰ ਇਹ ਬੱਸ ਖਾਈ ਵਿਚ ਡਿੱਗ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਇਹ ਬੱਸ ਡਰਾਈਵਰ ਦੀ ਸਿਆਣਪ ਦਾ ਹੀ ਨਤੀਜਾ ਹੈ। ਡਰਾਈਵਰ ਨੇ ਬਹਾਦੁਰੀ ਨਾਲ ਸਵਾਰੀਆਂ ਦੀ ਜਾਨ ਬਚਾਈ ਹੈ। ਸਵਾਰੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਵਾਰੀਆਂ ਮੱਧ ਪ੍ਰਦੇਸ਼ ਦੀਆਂ ਸਨ।
ਹਾਦਸੇ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਬੱਸ ਪਲਟਣ ਕਾਰਨ ਉਥੇ ਟ੍ਰੈਫਿਕ ਜਾਮ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਬਹਾਲ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























