ਲੁਧਿਆਣਾ ਵਿਚ ਕਾਰ ਨੇ ਸੜਕ ਪਾਰ ਕਰ ਰਹੀ ਬਜ਼ੁਰਗ ਮਹਿਲਾ ਨੂੰ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਉਹ 10 ਫੁੱਟ ਦੂਰ ਜਾ ਡਿੱਗੀ। ਗੰਭੀਰ ਹਾਲਤ ਵਿਚ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਮੁਖਤਿਆਰ ਕੌਰ ਵਜੋਂ ਹੋਈ ਹੈ। ਘਟਨਾ ਦੇ ਬਾਅਦ ਕਾਰ ਡਰਾਈਵਰ ਨੂੰ ਪੁਲਿਸ ਨੇ ਫੜ ਲਿਆ ਹੈ। ਮਹਿਲਾ ਦੀ ਦੇਹ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮੁਖਤਿਆਰ ਕੌਰ ਅਯਾਲੀ ਚੌਕ ਨੇੜੇ ਸੜਕ ਪਾਰ ਕਰ ਰਹੀ ਸੀ ਕਿ ਉਦੋਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਤੁਰੰਤ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।
ਇਹ ਵੀ ਪੜ੍ਹੋ : TOLL PLAZA ਦੇ ਰੇਟ ਹੋਰ ਵਧੇ! ਹੁਣ ਦੇਣਾ ਪਵੇਗਾ ਮੋਟਾ ਟੈਕਸ, ਕਿਸਾਨਾਂ ਨੂੰ ਮਿਲੀ ਰਾਹਤ
ਮ੍ਰਿਤਕਾ ਦੇ ਪੁੱਤਰ ਨੇ ਕਿਹਾ ਕਿ ਮੈਨੂੰ ਮੇਰੇ ਪੁੱਤ ਨੇ ਫੋਨ ‘ਤੇ ਇਤਲਾਹ ਦਿੱਤੀ ਕਿ ਦਾਦੀ ਦਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਦਾ ਮੁੱਖ ਕਾਰਨ ਕੀ ਹੈ ਅਜੇ ਮੈਨੂੰ ਇਸ ਦਾ ਨਹੀਂ ਪਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
