ਬੀਤੇ ਦਿਨੀਂ ਮੋਹਾਲੀ ਦੇ ਖਰੜ ਵਿਚ ਟ੍ਰਿਪਲ ਮਰਡਰ ਕੇਸ ਦਾ ਖੁਲਾਸਾ ਹੋਇਆ ਸੀ ਜਿਸ ਵਿਚ ਮੁਲਜ਼ਮ ਛੋਟੇ ਭਰਾ ਨੇ ਆਪਣੇ ਹੀ ਭਰਾ, ਭਾਬੀ ਤੇ ਮਾਸੂਮ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ। ਲਖਬੀਰ ਨੇ ਖੁਲਾਸਾ ਕੀਤਾ ਕਿ ਉਹ ਭਤੀਜੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਦੋਸਤ ਨੇ ਸਵਾਲ ਚੁੱਕਿਆ ਇਸ ਨੂੰ ਕੌਣ ਪਾਲੇਗਾ ਤਾਂ ਮਾਸੂਮ ਨੂੰ ਮੋਰਿੰਡਾ ਨਹਿਰ ਵਿਚ ਜ਼ਿੰਦਾ ਹੀ ਸੁੱਟ ਦਿੱਤਾ। ਉਸ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋਸਤ ਰਾਮਸਵਰੂਪ ਉਰਫ ਗੁਰਪ੍ਰੀਤ ਬੰਟੀ ਵਾਸੀ ਪਿੰਡ ਧਨੌਰੀ ਦੀ ਮਦਦ ਨਾਲ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ।
ਖਰੜ ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਕਲਗੀਧਰ ਕਾਲੋਨੀ ਬਠਿੰਡਾ ਵਾਸੀ ਰਣਜੀਤ ਸਿੰਘ ਦੀ ਸ਼ਿਕਾਇਤ ‘ਤੇ ਲਖਬੀਰ ਤੇ ਰਾਮਸਵਰੂਪ ਖਿਲਾਫ ਆਈਪੀਸੀ ਦੀ ਧਾਰਾ 302, 201, 34 ਤਹਿਤ ਮਾਮਲਾ ਦਰ ਕੀਤਾ ਹੈ। ਪੁਲਿਸ ਰਾਮਸਵਰੂਪ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਵੀਰਵਾਰ ਨੂੰ ਖਰੜ ਪੁਲਿਸ ਨੇ ਇਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਸੀ ਜੋ ਅਮਨਦੀਪ ਕੌਰ ਦੀ ਨਿਕਲੀ। ਭਰਾ ਰਣਜੀਤ ਸਿੰਘ ਨੇ ਲਾਸ਼ ਦੀ ਸ਼ਨਾਖਤ ਕੀਤੀ। ਦੇਰ ਸ਼ਾਮ ਅਨਹਦ ਦੀ ਲਾਸ਼ ਵੀ ਪੁਲਿਸ ਨੇ ਖਨੌਰੀ ਨਦੀ ਕੋਲੋਂ ਬਰਾਮਦ ਕਰ ਲਈ। ਸਤਬੀਰ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ ਹੈ। ਗੋਤਾਖੋਰ ਤਲਾਸ਼ ਰਹੇ ਹਨ।
ਸਾਹਮਣੇ ਆਇਆ ਹੈ ਕਿ 10 ਤੋਂ 11 ਅਕਤੂਬਰ ਦੀ ਰਾਤ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਅਗਲੇ ਦਿਨ ਸਤਬੀਰ ਡਿਊਟੀ ‘ਤੇ ਨਹੀਂ ਪਹੁੰਚਿਆ ਤਾਂਸਟਾਫ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਆ ਰਹੇ ਸਨ। ਸਤਬੀਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਸੀ। ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਫਰਸ਼ ‘ਤੇ ਖੂਨ ਦੇ ਧੱਬੇ ਹਨ। ਅਮਨਦੀਪ ਕੌਰ ਦਾ ਫੋਨ ਉਸ ਦੇ ਕਮਰੇ ਵਿਚ ਹੀ ਮੌਜੂਦ ਸੀ।
ਸਤਬੀਰ ਦੇ ਭਰਾ ਭਗਤ ਸਿੰਘ, ਭੈਣ ਮਨਪ੍ਰੀਤ ਕੌਰ, ਮੁਲਜ਼ਮ ਲਖਬੀਰ ਤੇ ਮਾਂ ਵੀ ਮੌਕੇ ‘ਤੇ ਪਹੁੰਚ ਗਏ। ਲਖਬੀਰ ਕਤਲਕਾਂਡ ਦੇ ਬਾਅਦ ਆਪਣੇ ਮਾਪਿਆਂ ਕੋਲ ਪਿੰਡ ਪਹੁੰਚ ਗਿਆ ਸੀ। ਸ਼ੱਕ ਹੋਣ ‘ਤੇ ਸਾਰਿਆਂ ਨੇ ਲਖਬੀਰ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ।ਪੁਲਿਸ ਨੂੰ ਵਾਰਦਾਤ ਵਿਚ ਇਸਤੇਮਾਲ ਹਥਿਆਰ ਤੇ ਸਤਬੀਰ ਦੀ ਸਵਿਫਟ ਕਾਰ ਵੀ ਬਰਾਮਦ ਹੋਈ ਹੈ।
ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਫੁਟੇਜ ਵਿਚ ਸਾਹਮਣੇ ਆਇਆ ਕਿ ਮੁਲਜ਼ਮ 10 ਅਕਤੂਬਰ ਦੀ ਸ਼ਾਮ 6.35 ਵਜੇ ਇਕ ਬਾਈਕ ‘ਤੇ ਗਲੋਬਲ ਸਿਟੀ ਸਥਿਤ ਸਤਬੀਰ ਦੇ ਘਰ ਆਏ ਸਨ। ਲਖਬੀਰ ਨੇ ਮੰਨਿਆ ਕਿ ਉਸ ਨੇ ਘਰ ਵਿਚ ਭਾਬੀ ਅਮਨਦੀਪ ਦਾ ਚੁੰਨੀ ਨਾਲ ਗਲਾ ਦਬਾਇਆ। ਉਹ ਬੇਹੋਸ਼ ਹੋ ਗਈ ਤਾਂ ਚੁੰਨੀ ਨਾਲ ਬੰਨ੍ਹ ਕੇ ਪੱਖੇ ‘ਤੇ ਟੰਗ ਦਿੱਤਾ ਜਿਸ ਨਾਲ ਮਾਮਲਾ ਖੁਦਕੁਸ਼ੀ ਦਾ ਲੱਗੇ। ਭਰਾ ਸਤਬੀਰ ਦੇ ਘਰ ਪਰਤਣ ਦਾ ਇੰਤਜ਼ਾਰ ਕਰਦੇ ਰਹੇ।
ਲਗਭਗ 8.30 ਵਜੇ ਸਤਬੀਰ ਘਰ ਪਹੁੰਚਿਆ ਤਾਂ ਉਸ ਨੂੰ ਗੱਲਾਂ ਵਿਚ ਲਗਾਇਆ ਤੇ ਪਿੱਛੇ ਤੋਂ ਰਾਮਸਵਰੂਪ ਨੇ ਕੱਸੀ ਨਾਲ ਸਿਰ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੇ ਬਾਅਦ ਮੁਲਜ਼ਮਾਂ ਨੇ ਘਰ ਵਿਚ ਫਰਸ਼ ‘ਤੇ ਬਿਖਰੇ ਖੂਨ ਦੇ ਧੱਬੇ ਤੇ ਹੋਰ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਘਰ ਦੇ ਬਾਹਰ ਖੜ੍ਹੀ ਸਤਬੀਰ ਦੀ ਕਾਰ ਨੂੰ ਘਰ ਦੇ ਅੰਦਰ ਵਿਹੜੇ ਵਿਚ ਲੈ ਆਏ ਤੇ ਸਤਬੀਰ ਦੀ ਲਾਸ਼ ਨੂੰ ਕਾਰ ਦੀ ਡਿੱਗੀ ਵਿਚ ਪਾਇਆ ਜਦੋਂ ਕਿ ਅਮਨਦੀਪ ਨੂੰ ਚਾਦਰ ਵਿਚ ਲਪੇਟ ਕੇ ਪਿਛਲੀ ਸੀਟ ‘ਤੇ ਲਿਟਾ ਦਿੱਤਾ। ਦੋ ਸਾਲ ਦੇ ਅਨਹੱਦ ਨੂੰ ਰਾਮਸਵਰੂਪ ਨੇ ਗੋਦ ਵਿਚ ਚੁੱਕਿਆ। ਹਨ੍ਹੇਰਾ ਹੋਣ ‘ਤੇ ਘਰ ਦੀਆਂ ਲਾਈਟਾਂ ਬੰਦ ਹੋਣ ਦੇ ਬਾਅਦ ਦੋਵੇਂ ਮੁਲਜ਼ਮ ਕਾਰ ਤੋਂ ਰੋਪੜ ਨਿਕਲ ਗਏ।
ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਸਤਬੀਰ ਸਾਫਟਵੇਅਰ ਇੰਜੀਨੀਅਰ ਸੀ। ਘਰ ਵਿਚ ਬਜ਼ੁਰਗ ਮਾਂ-ਬਾਪ, ਭੈਣ, ਭਰਾ, ਪਤਨੀ ਤੇ ਬੱਚਾ ਸੀ। 3 ਮਹੀਨੇ ਪਹਿਲਾਂ ਹੀ ਨਵੇਂ ਮਕਾਨ ਵਿਚ ਸ਼ਿਫਟ ਹੋਏ ਸਨ। ਤਿੰਨ ਮੰਜ਼ਿਲਾ ਮਕਾਨ ਵਿਚ ਸਾਰਾ ਪਰਿਵਾਰ ਰਹਿ ਰਿਹਾ ਸੀ। ਸਤਬੀਰ ਦੀ ਤਰੱਕੀ ਤੋਂ ਲਖਬੀਰ ਸੜਦਾ ਸੀ ਤੇ ਮਾਨਸਿਕ ਤਣਾਅ ਵਿਚ ਸੀ। ਲਖਬੀਰ ਛੋਟਾ-ਮੋਟਾ ਕੰਮ ਕਰਦਾ ਸੀ ਤੇ ਜ਼ਿਆਦਾ ਦੇਰ ਕਿਸੇ ਕੰਮ ‘ਤੇ ਟਿਕਦਾ ਨਹੀਂ ਸੀ।
ਇਸੇ ਲਈ ਘਰਵਾਲੇ ਉਸ ਨੂੰ ਕੋਸਦੇ ਸਨ। ਇਕ ਮਹੀਨਾ ਪਹਿਲਾੰ ਮੋਬਾਈਲ ਖਰੀਦਣ ਨੂੰ ਲੈ ਕੇ ਉਸ ਦੀ ਭਰਾ ਨਾਲ ਤਕਰਾਰ ਹੋਈ ਸੀ। ਇਸ ਦੌਰਾਨ ਪਰਿਵਾਰ ਦੇ ਲੋਕਾਂ ਨੇ ਲਖਬੀਰ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਦੋਸਤ ਰਾਮਸਵਰੂਪ ਨਾਲ ਮਿਲ ਕੇ ਇਸਮਰਡਰ ਦੀ ਯੋਜਨਾ ਬਣਾਈ। ਇਹ ਕਤਲਕਾਂਡ ਪੂਰੇ ਹੋਸ਼ੋ ਹਵਾਸ ਵਿਚ ਕੀਤਾ ਗਿਆ ਕਿਉਂਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿਚ ਲੱਗੇ ਸੀਸੀਟੀਵੀ ਫੁਟੇਜ ਦੀ ਡੀਵੀਆਰ ਵੀ ਚੁੱਕ ਲਈ ਗਈ ਸੀ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਬੁਰੀ ਖ਼ਬਰ, 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਸ ‘ਚ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ
ਮੁਲਜ਼ਮਾਂ ਨੇ ਦੱਸਿਆ ਕਿ ਸਤਬੀਰ ਤੇ ਅਮਨਦੀਪ ਦੀ ਮ੍ਰਿਤਕ ਦੇਹ ਨੂੰ ਰੋਪੜ ਕੋ ਨਹਿਰ ਵਿਚ ਸੁੱਟ ਦਿੱਤਾ। ਲਖਬੀਰ ਨੇ ਦੱਸਿਆ ਕਿ ਉਹ ਭਤੀਜੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਉਸ ਨੂੰ ਲੈ ਕੇ ਮੋਰਿੰਡਾ ਵੱਲ ਨਿਕਲਿਆ ਸੀ। ਰਸਤੇ ਵਿਚ ਰਾਮਸਵਰੂਪ ਨੇ ਕਿਹਾ ਕਿ ਬੱਚੇ ਨੂੰ ਕੌਣ ਸੰਭਾਲੇਗਾ ਤੇ ਇਸ ਦੇ ਬਾਅਦ 15 ਕਿਲੋਮੀਟਰ ਦੂਰ ਮੋਰਿੰਡਾ ਨਹਿਰ ਵਿਚ ਬੱਚੇ ਨੂੰ ਜ਼ਿੰਦਾ ਹੀ ਸੁੱਟ ਦਿੱਤਾ।