ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫਾਂਸੀ ਦੀ ਸਜ਼ਾ ਵਾਲਾ ਕੈਦੀ ਹਸਪਤਾਲ ਵਿਚੋਂ ਫਰਾਰ ਹੋ ਗਿਆ ਹੈ। ਕੈਦੀ ਨੂੰ ਪੰਜਾਬ ਪੁਲਿਸ ਵੱਲੋਂ ਲੁਧਿਆਣਾ ਤੋਂ ਇਲਾਜ ਲਈ ਚੰਡੀਗੜ੍ਹ ਲਿਆਂਦਾ ਗਿਆ ਸੀ। ਕੁਝ ਸਮਾਂ ਪਹਿਲਾਂ ਬੀਮਾਰ ਹੋਣ ਦੇ ਚੱਲਦਿਆਂ ਪੰਜਾਬ ਪੁਲਿਸ ਕੈਦੀ ਨੂੰ ਚੰਡੀਗੜ੍ਹ ਲੈ ਕੇ ਆਈ ਤੇ ਬੀਤੀ ਰਾਤ ਲਗਭਗ 11.45 ਵਜੇ ਵਾਸ਼ਰੂਮ ਜਾਣ ਦੌਰਾਨ ਮੌਕੇ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਕੈਦੀ ਉਥੋਂ ਰਫੂਚੱਕਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਬਿਨਾਂ ਪ੍ਰਵਾਨਗੀ ਦੇ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ ਤੇ ਪੰਚ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੇ ਹੱਥਾਂ ਵਿਚ ਹਥਕੜੀ ਵੀ ਲੱਗੀ ਹੋਈ ਸੀ ਪਰ ਹੱਥ ਪਤਲੇ ਹੋਣ ਕਰਕੇ ਹਥਕੜੀ ਹੱਥਾਂ ਵਿਚੋਂ ਨਿਕਲ ਗਈ ਤੇ ਉਹ ਉਸ ਨੂੰ ਉਥੇ ਹੀ ਸੁੱਟ ਕੇ ਭੱਜ ਗਿਆ। ਜ਼ਬਰ-ਜਨਾਹ ਤੇ ਕਤਲ ਮਾਮਲੇ ‘ਚ ਕੈਦੀ ਸਜ਼ਾ ਕੱਟ ਰਿਹਾ ਸੀ। ਪੁਲਿਸ ਟੀਮਾਂ ਕੈਦੀ ਦੀ ਤਲਾਸ਼ ਵਿਚ ਲੱਗ ਗਈਆਂ ਹਨ। ਦਰਅਸਲ ਹਸਪਤਾਲ ਵਿਚ ਭੀੜ ਹੋਣ ਕਰਕੇ ਉਹ ਉਥੋਂ ਭੱਜ ਗਿਆ। ਚੰਡੀਗੜ੍ਹ ਤੇ ਪੰਜਾਬ ਦੀਆਂ ਟੀਮਾਂ ਅਲਰਟ ‘ਤੇ ਹਨ। ਚੰਡੀਗੜ੍ਹ ਤੋਂ ਕੈਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























