ਅੰਮ੍ਰਿਤਸਰ ਵਿਚ ਪੁਲਿਸ ਨੇ ਮੁਠਭੇੜ ਵਿਚ ਬਦਮਾਸ਼ ਹਰਜਿੰਦਰ ਸਿੰਘ ਉਰਫ ਹੈਰੀ ਨੂੰ ਢੇਰ ਕਰ ਦਿੱਤਾ। ASI ਬਲਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਹੁਣੇ ਜਿਹੇ ਜੇਲ੍ਹ ਤੋਂ ਛੁੱਟ ਕੇ ਆਇਆ ਹੈਰੀ ਟਾਰਗੈੱਟ ਕੀਲਿੰਗ ਦੀ ਸਾਜਿਸ਼ ਰਚ ਰਿਹਾ ਹੈ ਤੇ ਉਨ੍ਹਾਂ ਕੋਲ ਗੈਰ-ਕਾਨੂੰਨੀ ਹਥਿਆਰ ਹਨ।
ਅੰਮ੍ਰਿਤਸਰ ਲਿੰਕ ਰੋਡ ‘ਤੇ ਨਾਕੇ ਦੌਰਾਨ ਹੈਰੀ ਤੇ ਉਸ ਦੇ ਸਾਥੀ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਪਹਿਲਾਂ ਹਵਾ ਵਿਚ ਫਾਇਰ ਕੀਤਾ ਤੇ ਸਰੰਡਰ ਕਰਨ ਨੂੰ ਕਿਹਾ ਪਰ ਉਹ ਨਹੀਂ ਮੰਨੇ ਤੇ ਉਨ੍ਹਾਂ ਵੱਲੋਂ 4 ਰਾਊਂਡ ਫਾਇਰ ਵੱਲੋਂ ਕੀਤੇ ਗਏ। ਇਕ ਫਾਇਰ ਪੁਲਿਸ ਦੀ ਗੱਡੀ ਵਿਚ ਵੀ ਲੱਗਾ। ਇਸ ਮਗਰੋਂ ਸੈਲਫ ਡਿਫੈਂਸ ਲਈ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ ਜਿਸ ਵਿਚ ਇਕ ਮੁਲਜ਼ਮ ਹਰਜਿੰਦਰ ਸਿੰਘ ਉਰਫ ਹੈਰੀ ਜ਼ਖਮੀ ਹੋਇਆ ਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਇਸ ‘ਤੇ 5 ਕੇਸ ਦਰਜ ਸਨ। ਉਸ ਦਾ ਸਾਥੀ ਸੰਨੀ ਫਰਾਰ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਸੰਮਤੀ ਚੋਣਾਂ ਹੋ ਸਕਦੀਆਂ ਹਨ ਦਸੰਬਰ ‘ਚ, 25 ਨਵੰਬਰ ਮਗਰੋਂ ਕਿਸੇ ਵੇਲੇ ਵੀ ਹੋ ਸਕਦੈ ਚੋਣਾਂ ਦਾ ਐਲਾਨ
ਹੋਰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਹਰੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ ਤੇ ਉਥੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਉਹ ਅਜੇ 7 ਨਵੰਬਰ ਨੂੰ ਹੀ ਜੇਲ੍ਹ ਤੋਂ ਆਇਆ ਸੀ ਤੇ ਉਥੇ ਉਸ ਨੇ ਕਾਫੀ ਬਾਹਰਲੇ ਬੇਸਡ ਗੈਂਗਸਟਰ ਤੇ ISI ਨਾਲ ਵੀ ਲਿੰਕ ਸਾਬਤ ਹੋਏ ਹਨ। ਪੁਲਿਸ ਮੋਬਾਈਲ ਰਿਕਾਰਡ ਤੇ ਲੋਕੇਸ਼ਨ ਹਿਸਟਰੀ ਰਾਹੀਂ ਉਨ੍ਹਾਂ ਦੇ ਸੰਪਰਕਾਂ ਦੀ ਪਛਾਣ ਕਰ ਰਹੀ ਹੈ। ਮੁਕਾਬਲੇ ਵਾਲੀ ਥਾਂ ਤੋਂ ਇਕ ਬਾਈਕ, ਗਲੋਕ 9mm ਪਿਸਤੌਲ ਤੇ .30 ਬੋਰ ਪਿਸਤੌਲ ਮਿਲਿਆ ਹੈ। ਇਹ ਹਥਿਆਰ ਕਿਸ ਚੈਨਲ ਜ਼ਰੀਏ ਉਨ੍ਹਾਂ ਕੋਲ ਪਹੁੰਚੇ, ਇਸ ਦੀ ਜਾਂਚ ਜਾਰੀ ਹੈ। ਮੌਕੇ ਤੋਂ ਹਥਿਆਰ ਤੇ ਬਾਈਕ ਬਰਾਮਦ ਕਰਕੇ ਪੁਲਿਸ ਗੈਂਗ ਦੇ ਨੈਟਵਰਕ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























