ਪਟਿਆਲਾ ਵਿਚ ਸਕਿਓਰਿਟੀ ਗਾਰਡ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਵੱਡਾ ਐਕਸ਼ਨ ਲਿਆ ਗਿਆ ਹੈ। ਵਾਚਮੈਨ ਨੂੰ ਥੱਪੜ ਮਾਰਨ ਵਾਲੇ ਏਐੱਸਆਈ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਤੇ ASI ਖਿਲਾਫ਼ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਨਵੇਂ ਸੁਪਰੀਮ ਲੀਡਰ ਦੇ ਐਲਾਨ ਮਗਰੋਂ ਅਮਰੀਕਾ ਦੀ ਵਧੀ ਟੈਨਸ਼ਨ, ਖਾਮੇਨੇਈ ਦਾ ਮੁੰਡਾ ਈਰਾਨ ਦਾ ਸਾਂਭੇਗਾ ਸ਼ਕਤੀਸ਼ਾਲੀ ਅਹੁਦਾ
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਮਾਡਲ ਟਾਊਨ ਇਲਾਕੇ 2 ਪੁਲਿਸ ਮੁਲਾਜ਼ਮਾਂ ਨੇ ਚੌਂਕੀਦਾਰ ਨੂੰ ਥੱਪੜ ਮਾਰੇ ਸੀ। ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਨੂੰ ਹਟਾਉਣ ਕਰਕੇ ਸਾਰਾ ਵਿਵਾਦ ਚੱਲ ਰਹਾ ਸੀ। ਹੁਣ ਮਸਲਾ ਹੱਲ ਕਰਦੇ ਹੋਏ ਏਐੱਸਆਈ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਉਸ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























