15 ਅਗਸਤ 2025 ਆਜ਼ਾਦੀ ਦਿਹਾੜੇ ਮੌਕੇ ਪੁਲਿਸ, ਹੋਮਗਾਰ, ਨਾਗਰਿਕ ਸੁਰੱਖਿਆ ਤੇ ਸੁਧਾਰ ਸੇਵਾਵਾਂ ਵਿਚ ਮੁਲਾਜ਼ਮਾਂ ਨੂੰ ਬਹਾਦੁਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ADGP ਐੱਮਐੱਫ ਫਾਰੂਕ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਸਨਮਾਨ ਮਿਲੇਗਾ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਅਨਿਲ ਕੁਮਾਰ ਨੂੰ ਵੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ADGP MF ਫਾਰੂਕੀ ਵੱਲੋਂ ਲਾਗਾਤਰ ਪੁਲਿਸ ਦੀ ਬੇਹਤਰੀ ਲਈ ਕੰਮ ਕੀਤਾ ਗਿਆ ਹੈ ਤੇ ਪਿਛਲੇ ਸਾਲ ਉਨ੍ਹਾਂ ਨੇ ਪੰਜਾਬ ਵਕਫ ਬੋਰਡ ਦੇ ਐਡਮਿਨੀਸਟ੍ਰੇਟਰ ਵਜੋਂ ਇਹ ਸਾਬਤ ਕੀਤਾ ਕਿ ਕਿਵੇਂ ਡੁੱਬ ਰਹੇ ਭ੍ਰਿਸ਼ਟ ਵਿਭਾਗ ਨੂੰ ਫਾਇਦੇ ਵਿਚ ਲਿਆ ਕੇ ਲੋਕਾਂ ਨੂੰ ਲਾਭ ਦਿੱਤਾ ਜਾ ਸਕਦਾ ਹੈ।
MF ਫਾਰੂਕੀ ਲਗਾਤਾਰ ਆਪਣੀ ਪੁਲਿਸਿੰਗ ਰਾਹੀਂ ਲੋਕਾਂ ਨੂੰ ਇਨਸਾਫ ਦਿਵਾ ਰਹੇ ਹਨ। ਇਨ੍ਹੀਂ ਦਿਨੀਂ ਪੰਜਾਬ ਪੁਲਿਸ ਦੀ ਪਬਲਿਕ ਸ਼ਿਕਾਇਤ ਡਵੀਜ਼ਨ ਨੂੰ ਲੀਡ ਕਰ ਰਹੇ ਹਨ ਜੋ ਵੀ ਪੁਲਿਸ ਮੁਲਾਜ਼ਮ ਆਮ ਪਬਲਿਕ ਨੂੰ ਇਨਸਾਫ ਦੇਣ ਵਿਚ ਦੇਰੀ ਕਰਦਾ ਹੈ ਜਾਂ ਫਿਰ ਗਲਤ ਕੰਮ ਕਰਦੇ ਹਾ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਤੋਂ ਲੈ ਕੇ ਹਰ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ। ਫਾਰੂਕੀ ਅਸਲ ਵਿਚ ਪੰਜਾਬ ਪੁਲਿਸ ਦੇ ਅਕਸ ਨੂੰ ਬੇਹਤਰ ਬਣਾਉਣ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਵਿਭਾਗ ਨੇ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ
ਜਿਸ ਤਰ੍ਹਾਂ ਫਾਰੂਕੀ ਲੋਕਾਂ ਨਾਲ ਡੀਲ ਕਰਦੇ ਹਨ ਉਨ੍ਹਾਂ ਨੂੰ ਆਪਣੇ ਸਾਹਮਣੇ ਬਿਠਾਉਂਦੇ ਹਨ ਤੇ ਉਨ੍ਹਾਂ ਦਾ ਦੁੱਖ ਸੁਣਦੇ ਹਨ ਤਾਂ ਜੋ ਵੀ ਪ੍ਰੇਸ਼ਾਨ ਵਿਅਕਤੀ ਹੁੰਦਾ ਹੈ ਉਹ ਉਸ ਦੇ ਆਫਿਸ ਤੋਂ ਖੁਸ਼ ਹੋ ਕੇ ਨਿਕਲਦਾ ਹੈ।ਉਨ੍ਹਾਂ ਨੇ BSF ਵਿਚ 3 ਸਾਲ ਤੱਕ ਕੰਮ ਕੀਤਾ ਹੈ ਉਨ੍ਹਾਂ ਨੇ ਡਰੱਗਸ ਤੇ ਅੱਵਾਦੀਆਂ ਨੂੰ ਫੜਨ ਦਾ ਕੰਮ ਕੀਤਾ ਹੈ, ਉਹ ਰਿਕਾਰਡ ਹੈ। ਇਸੇ ਤਰ੍ਹਾਂ ਸਬ-ਇੰਸਪੈਕਟਰ ਅਨਿਲ ਕੁਮਾਰ ਨੂੰ ਵੀ ਬੇਹਤਰੀਨ ਸੇਵਾਵਾਂ ਦੇ ਚੱਲਦੇ ਰਾਸ਼ਟਰਪਤੀ ਸਨਮਾਨ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























