Admission starts from 21st July : ਚੰਡੀਗੜ੍ਹ : ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਸ਼ਹਿਰ ਦੇ 40 ਸਰਕਾਰੀ ਸਕੂਲਾਂ ਵਿਚ 11ਵੀਂ ’ਚ ਵਿਦਿਆਰਥੀਆਂ ਦੇ ਦਾਖਲੇ ਦਾ ਐਲਾਨ ਕਰ ਦਿੱਤਾ ਹੈ। 21 ਜੁਲਾਈ ਤੋਂ ਸ਼ਹਿਰ ਦੇ 40 ਸਰਕਾਰੀ ਸਕੂਲਾਂ ਵਿਚ ਦਾਖਿਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਮੰਗਲਵਾਰ ਤੋਂ ਵੈੱਬਸਾਈਟ www.chdeducation.gov.in, www.nielit.gov.in/chandigarh ’ਤੇ ਆਨਲਾਈਨ ਪ੍ਰਾਸਪੈਕਟਸ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸੈੰਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸੋਮਵਾਰ ਨੂੰ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਦਸਵੀਂ ਦਾ ਸੀਬੀਐਸਈ ਬੋਰਡ ਦਾ ਰਿਜ਼ਲਟ ਆਉਣਾ ਅਜੇ ਬਾਕੀ ਹੈ। ਸਿੱਖਿਆ ਵਿਭਾਗ ਨੇ 11ਵੀਂ ਸਾਇੰਸ, ਆਰਟਸ, ਕਾਮਰਸ ਅਤੇ ਸਕਿੱਲ ਕੋਰਸਿਜ਼ ਇਨ੍ਹਾਂ ਚਾਰ ਸਟ੍ਰੀਮ ਵਿਚ ਦਾਖਲੇ ਦਾ ਐਲਾਨ ਕੀਤਾ ਹੈ। ਇਸ ਵਾਰ ਇਨ੍ਹਾਂ ਚਾਰੇ ਸਟ੍ਰੀਮ ਵਿਚ ਸ਼ਹਿਰ ਦੇ ਸਕੂਲਾਂ ਵਿਚ ਲਗਭਗ 12 ਹਜ਼ਾਰ 500 ਸੀਟਾਂ ਹਨ। ਇਨ੍ਹਾਂ ਲਈ ਦੇਸ਼ ਭਰ ਤੋਂ ਕੋਈ ਵੀ ਚਾਹਵਾਨ ਵਿਦਿਆਰਥੀ ਅਪਲਾਈ ਕਰ ਸਕਦਾ ਹੈ। ਵਿਦਿਆਰਥੀ ਦਾਖਲੇ ਦੀ ਪੂਰੀ ਡਿਟੇਲ ਪ੍ਰਾਸਪੈਕਟਸ ਵਿਚ ਦੇਖ ਸਕਦੇ ਹਨ। 30 ਜੁਲਾਈ ਨੂੰ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ ਹੈ। ਆਨਲਾਈਨ ਰਜਿਸਟ੍ਰੇਸ਼ਨ ਫਾਰਮ ਅਤੇ ਡਾਕਿਊਮੈਂਟਸ ਦੀ ਸਕੈਨ ਕਾਪੀ 21 ਜੁਲਾਈ ਤੋਂ 30 ਜੁਲਾਈ ਤੱਕ ਆਨਲਾਈਨ ਜਮ੍ਹਾ ਕਰਵਾਈ ਜਾ ਸਕਦੀ ਹੈ। 7 ਅਗਸਤ ਸਵੇਰੇ 11 ਵਜੇ ਆਨਲਾਈਨ ਪ੍ਰੋਵਿਸ਼ਨਲ ਮੈਰਿਜ ਲਿਸਟ ਜਾਰੀ ਹੋਵੇਗੀ। ਮੈਰਿਟ ਲਿਸਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ 7 ਅਗਸਤ 11.05 ਤੋਂ ਲੈ ਕੇ 8 ਅਗਸਤ ਦੁਪਹਿਰ 1 ਵਜੇ ਤੱਕ ਸ਼ਿਕਾਇਤ ਈ-ਮੇਲ ਰਾਹੀਂ ਕੀਤੀ ਜਾ ਸਕੀ ਹੈ। ਚੁਣੇ ਗਏ ਵਿਦਿਆਰਥੀ ਦੇ ਸਕੂਲ ਅਤੇ ਸਟ੍ਰੀਮ ਦੀ ਲਿਸਟ 13 ਅਗਸਤ ਨੂੰ 11 ਵਜੇ ਆਨਲਾਈਨ ਜਾਰੀ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਨੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਨ, ਸਕੈਨ ਡਾਕਿਊਮੈਂਟਸ ਅਟੈਚ ਕਰਨ ਆਦਿ ਸਬੰਧੀ ਵਿਦਿਆਰਥੀਆਂ ਦੀ ਮਦਦ ਲਈ 20 ਸਰਕਾਰੀ ਸਕੂਲਾਂ ਵਿਚ ਹੈਲਪ ਡੈਸਕ ਬਣਾਈ ਹੈ। ਇਨ੍ਹਾਂ ਹੈਲਪ ਡੈਸਕ ਦੇ ਨੰਬਰ ਪ੍ਰਾਸਪੈਕਟਸ ਵਿਚ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਨੇੜੇ ਦੇ ਸਕੂਲ ਜਾਣ ਤੋਂ ਪਹਿਲਾਂ ਜਾਰੀ ਕੀਤੇ ਗਏ ਨੰਬਰ ’ਤੇ ਕਾਲ ਕਰਕੇ ਟਾਈਮ ਸਲਾਟ ਬੁੱਕ ਕਰਨਾ ਪਏਗਾ। ਇਹ ਹੈਲਪਡੈਸਕ ਸਕੂਲ ਵਰਕਿੰਗ ਡੇਅ ਵਿਚ ਸਵੇਰੇ 9 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਚਾਲੂ ਰਹਿਣਗੇ।