ਫੋਕਲ ਪੁਆਇੰਟ ਅਰਬਨ ਅਸਟੇਟ ਦੇ ਰਹਿਣ ਵਾਲੇ ਮੇਜਰ ਸਿੰਘ ਨੇ 1978 ਵਿਚ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰ ਕੀਤੀ ਹੈ। ਉਹ ਯੂਨਾਈਟੇਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਦੇ ਕਈ ਪ੍ਰਾਜੈਕਟਸ ਨਾਲ ਜੁੜੇ ਰਹੇ ਅਤੇ 2017 ਵਿਚ ਜਨਰਲ ਮੈਨੇਜਰ ਰਿਟਾਇਰ ਹੋ ਗਏ। ਉਨ੍ਹਾਂ ਦੱਸਿਆ ਕਿ ਵੈਂਟੀਲੇਟਰ ਅਤੇ ਮਾਸਕ ਮੇਕਿੰਗ ਮਸੀਨ ਤਿਆਰ ਕਰਨ ਵਿਚ ਉਨ੍ਹਾਂ ਦੀ 40 ਲੱਖ ਤੋਂ ਵੱਧ ਦੀ ਸੇਵਿੰਗ ਲੱਗ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਮੇਜਰ ਸਿੰਘ ਨੇ ਦੋ ਤਰ੍ਹਾਂ ਦੇ ਵੈਂਟੀਲੇਟਰ ਬਣਾਏ ਹਨ। ਇਕ ਹਸਪਤਾਲਾਂ ਵਿਚ ਇੰਟਰਨਲ ਆਕਸੀਜਨ ਪਾਈਪ ਫਿਟਿੰਗ ਦੇ ਨਾਲ ਇੰਸਟਾਲ ਹੋ ਸਕਦਾ ਹੈ ਅਤੇ ਦੂਸਰਾ ਕੋਰੋਨਾ ਮਰੀਜ਼ਾਂ ਲਈ ਸਪੈਸ਼ਲ ਸਿੰਗਲ ਸਿਲੰਡਰ ਅਤੇ ਕੰਪ੍ਰੈਸਟਰ ਵੈਂਟੀਲੇਟਰ ਹੈ। ਮਾਸਕ ਮੈਨਿਊਫੈਕਚਰਿੰਗ ਮਸ਼ੀਨਾਂ ਨੂੰ ਇਸੇ ਹਫਤੇਰ ਉਨ੍ਹਾਂ ਦੀ ਬਾਜ਼ਾਰ ਵਿਚ ਲਾਂਚ ਕਰਨ ਦੀ ਤਿਆਰੀ ਹੈ। ਇਸ ਬਾਰੇ ਡਿਸਟ੍ਰਿਕਟ ਇੰਡਸਟਰੀ ਸੈਂਟਰ ਲੁਧਿਆਣਾ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਦਾ ਕਹਿਣਾ ਹੈ ਕਿ ਇੰਡਰਸਟਰੀ ਡਿਪਾਰਟਮੈਂਟ ਮੇਜਰ ਸਿੰਘ ਦੇ ਨਾਲ ਹੈ ਅਤੇ ਕੇਂਦਰੀ ਪੱਧਰ ਤੋਂ ਵੀ ਛੇਤੀ ਹੀ ਇਸ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ। ਸਰਕਾਰੀ ਤੌਰ ’ਤੇ ਕੁਝ ਵੀ ਪੈਂਡਿੰਗ ਨਹੀਂ ਹੈ।