ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਦੇ ਇਕ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ ਮਰੀਜ਼ ਦੀ ਸਰਜਰੀ ਦੇ ਬਾਅਦ ਪੱਟੀ ਅੰਦਰ ਹੀ ਛੱਡ ਦਿੱਤੀ। ਜਦੋਂ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਮੋਹਾਲੀ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਕਰਾਇਾ। ਡਾਕਟਰ ਨੇ ਦੱਸਿਆ ਕਿ ਜੇਕਰ ਉਹ ਸਮੇਂ ‘ਤੇ ਨਾ ਪਹੁੰਚਦੇ ਤਾਂ ਇਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇੰਫੈਕਸ਼ਨ ਵੀ ਹੋ ਸਕਦਾ ਹੈ।
ਪ੍ਰਾਈਵੇਟ ਹਸਪਤਾਲ ਨੇ ਉਨ੍ਹਾਂ ਦਾ ਇਹ ਆਪ੍ਰੇਸ਼ਨ ਕਰਨ ਦੇ ਨਾਂ ‘ਤੇ ਲਗਭਗ 65 ਹਜ਼ਾਰ ਰੁਪਏ ਲਏ ਹਨ। ਪੀੜਤ ਦੀ ਪਛਾਣ ਜੋਸ਼ਿਲ ਅਬ੍ਰਾਹਮ ਵਜੋਂ ਹੋਈ ਹੈ। ਜੋਸ਼ਿਲ ਅਬ੍ਰਾਹਮ ਨੇ ਦੱਸਿਆ ਕਿ ਇਸ ਹਸਪਤਾਲ ਵਿਚ 24 ਤਰੀਕ ਨੂੰ ਆਪਣੀ ਪਾਈਲਸ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਦਾਖਲ ਹੋਇਆ ਸੀ। ਹਸਪਤਾਲ ਨੇ ਉਸ ਦਾ ਇਲਾਜ ਕਰਕੇ 25 ਤਰੀਕ ਨੂੰ ਛੁੱਟੀ ਦੇ ਦਿੱਤੀ ਸੀ। ਜਦੋਂ ਉਹ ਘਰ ਆਇਆ ਤਾਂ ਉਸ ਨੂੰ ਆਪ੍ਰੇਸ਼ਨ ਵਾਲੀ ਜਗ੍ਹਾ ‘ਤੇ ਕਾਫੀ ਦਰਦ ਹੋਣ ਲੱਗਾ। ਇਸ ਦੇ ਬਾਅਦ ਉਹ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਇਸ ਦਾ ਇਲਾਜ ਕਰਾਉਣ ਲਈ ਕਿਹਾ ਤਾਂ ਸਕਰੀਨਿੰਗ ਦੌਰਾਨ ਅੰਦਰ ਪੱਟੀ ਹੋਣ ਦਾ ਪਤਾ ਲੱਗਾ।
ਪੀੜਤ ਨੇ ਦੱਸਿਆ ਕਿ ਕਲ੍ਹ ਉਸ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਪਰ ਅੱਜ ਲਿਖਤ ਰੂਪ ਵਿਚ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇਣਗੇ ਤੇ ਹਸਪਤਾਲ ਮੈਨੇਜਮੈਂਟ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਹਸਪਤਾਲ ਮੈਨੇਜਮੈਂਟ ਨੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਜੇਕਰ ਉਨ੍ਹਾਂ ਨੂੰ ਸਮੇਂ ‘ਤੇ ਪਤਾ ਨਹੀਂ ਲੱਗਦਾ ਤਾਂ ਕੁਝ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਤੇਜਸ ਲੜਾਕੂ ਜਹਾਜ਼ ‘ਚ ਭਰੀ ਉਡਾਣ, ਕਿਹਾ-‘ਦੁਨੀਆ ‘ਚ ਅਸੀਂ ਕਿਸੇ ਤੋਂ ਘੱਟ ਨਹੀਂ’
ਦੂਜੇ ਪਾਸੇ ਹਸਪਤਾਲ ਦੇ ਬੁਲਾਰੇ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਹਸਪਤਾਲ ਮੈਨੇਜਮੈਂਟ ਨੂੰ ਇਸ ਤਰ੍ਹਾਂ ਤੋਂ ਇਕ ਮਰੀਜ਼ ਦੀ ਸ਼ਿਕਾਇਤ ਮਿਲੀ ਹੈ। ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਸਟਾਫ ਦੀ ਵਜ੍ਹਾ ਨਾਲ ਲਾਪ੍ਰਵਾਹੀ ਹੋਈ ਹੈ। ਜਾਂਚ ਦੇ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –