ਜਲੰਧਰ ਦੇ ਮਾਡਲ ਟਾਊਨ ਵਿਖੇ ਬੈਂਕ ਦੇ ਬਾਹਰ ਇਕ ਵਿਅਕਤੀ ਢੋਲ ਲੈ ਕੇ ਪਹੁੰਚਿਆ। ਬੈਂਕ ਦੇ ਬਾਹਰ ਉਸ ਨੇ ਢੋਲ ਵਜਵਾਇਆ। ਜਦੋਂ ਉਸ ਤੋਂ ਢੋਲ ਵਜਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਸ਼ਖਸ ਨੇ ਦੱਸਿਆ ਕਿ ਉਹ ਬੈਂਕ ਤੋਂ ਕੇਸ ਜਿੱਤ ਗਿਆ ਹੈ। ਸ਼ਖਸ ਦਾ ਨਾਂ ਕੁਲਵਿੰਦਰ ਸਿੰਘ ਹੈ ਤੇ ਉਨ੍ਹਾਂ ਦੱਸਿਆ ਕਿ ਮੈਂ ਬੈਂਕ ਤੋਂ ਪੈਸੇ ਲੈਣੇ ਸਨ ਪਰ ਬੈਂਕ ਨੇ ਉਸ ਦੇ ਪੈਸੇ ਕਿਸੇ ਵਿਭਾਗ ਨੂੰ ਦੇ ਦਿੱਤੇ।
ਮਾਮਲੇ ਸਬੰਧੀ ਵੇਰਵੇ ਵਿਚ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2011 ਵਿੱਚ ਪੰਜਾਬ ਐਂਡ ਸਿੰਧ ਬੈਂਕ ਵਿੱਚ ਚਾਲੂ ਖਾਤਾ ਖੋਲ੍ਹਿਆ ਸੀ, ਜਿਸ ਵਿੱਚ ਕਰੀਬ 32 ਲੱਖ ਰੁਪਏ ਸਨ। ਉਸ ਦੇ ਪੈਸੇ ਜਦੋਂ ਬੈਂਕ ਵਾਲਿਆਂ ਨੇ ਕਿਸੇ ਹੋਰ ਵਿਭਾਗ ਨੂੰ ਦੇ ਦਿੱਤੇ ਤਾਂ ਪਹਿਲਾਂ ਤਾਂ ਕੁਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦੀ ਅਪੀਲ ਕੀਤੀ ਪਰ ਬੈਂਕ ਵਾਲਿਆਂ ਨੇ ਉਨ੍ਹਾਂ ਦੀ ਗੱਲ ‘ਤੇ ਕੋਈ ਧਿਆਨ ਨਹੀਂ ਦਿੱਤਾ ਜਿਸ ਮਗਰੋਂ ਕੁਲਵਿੰਦਰ ਨੇ ਅਦਾਲਤ ਦਾ ਰੁਖ਼ ਕੀਤਾ ਤੇ ਅੱਜ ਉਹ ਕੇਸ ਜਿੱਤ ਗਏ ਹਨ।
ਇਹ ਵੀ ਪੜ੍ਹੋ :ਚੰਡੋਲ ‘ਤੇ ਝੂਟਾ ਲੈ ਰਹੀ ਕੁੜੀ ਦੇ ਝੂਲੇ ‘ਚ ਫ.ਸੇ ਵਾਲ, ਵਾਪਰ ਗਿਆ ਵੱਡਾ ਹਾ.ਦਸਾ
ਉਨ੍ਹਾਂ ਦੱਸਿਆ ਕਿ 14 ਫਰਵਰੀ ਨੂੰ ਬੈਂਕ ਦੀ ਨਿਲਾਮੀ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕਮਾਏ ਪੈਸੇ ਉਨ੍ਹਾਂ ਨੂੰ ਦੇ ਦਿੱਤੇ ਜਾਣਗੇ ਅਤੇ ਬਾਕੀ ਪੈਸੇ ਬੈਂਕ ਨੂੰ ਦੇ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
