Age limit for ex servicemen to apply for the post : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਐਕਸ ਸਰਵਿਸਮੈਨ ਵਿੰਗ ਨੇ ਅੱਜ ਮੰਗ ਕੀਤੀ ਕਿ ਸੂਬਾ ਸਰਕਾਰ ਜੇਲ੍ਹ ਵਾਰਡਨ ਲਈ ਬਿਨੈ-ਪੱਤਰ ਦੇਣ ਵਾਸਤੇ ਸਾਬਕਾ ਫੌਜੀਆਂ ਲਈ ਉਮਰ ਹੱਦ ਵਿਚ ਸੋਧ ਕੀਤੀ ਜਾਵੇ।
ਐਕਸ ਸਰਵਿਸਮੈਨ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਵਿਸ ਸਿਲੈਕਸ਼ਨ ਬੋਰਡ ਨੇ ਸਾਬਕਾ ਫੌਜੀਆਂ ਲਈ ਜੇਲ੍ਹ ਵਾਰਡਨ ਦੀ ਪੋਸਟ ਵਾਸਤੇ ਅਪਲਾਈ ਕਰਨ ਲਈ ਉਮਰ ਹੱਦ 35 ਸਾਲ ਤੈਅ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਬਹੁਤ ਸਾਰੇ ਸਾਬਕਾ ਫੌਜੀ ਇਸ ਪੋਸਟ ਵਾਸਤੇ ਅਪਲਾਈ ਨਹੀਂ ਕਰ ਸਕਦੇ ਅਤੇ ਉਨ੍ਹਾਂ ਮੰਗ ਕੀਤੀ ਕਿ ਇਹ ਉਮਰ ਹੱਦ ਵਧਾ ਕੇ 42 ਸਾਲ ਕੀਤੀ ਜਾਵੇ।
ਇਹ ਵੀ ਪੜ੍ਹੋ : ਕੋਵਿਡ ਵੈਕਸੀਨ ਦੀ ਸਿੱਧੀ ਖਰੀਦ ਕਰੇਗੀ ਪੰਜਾਬ ਸਰਕਾਰ, ਵਿਸ਼ਵ ਪੱਧਰੀ ਨਿਰਮਾਤਾਵਾਂ ਤੱਕ ਕਰੇਗੀ ਪਹੁੰਚ
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹ ਵਾਰਡਨਾਂ ਦੀਆਂ 800 ਆਸਾਮੀਆਂ ਲਈ ਭਰਤੀ ਕਰਨ ਦਾ ਐਲਾਨ ਕੀਤਾ ਸੀ ਪਰ ਉਮਰ ਦੀ ਮੌਜੂਦਾ ਹੱਦ ਮੁਤਾਬਕ ਬਹੁ-ਗਿਣਤੀ ਸਾਬਕਾ ਫੌਜੀ ਇਸ ਵਾਸਤੇ ਅਪਲਾਈ ਨਹੀਂ ਕਰ ਸਕਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਉਮਰ ਹੱਦ ਵਿੱਚ ਤੁਰੰਤ ਤਬਦੀਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਨੈ ਕਰਨ ਦੀ ਤਰੀਕ ਵਿੱਚ ਵੀ ਵਾਧਾ ਕੀਤਾ ਜਾਵੇ ਤੇ ਇਹ ਮੌਜੂਦਾ 31 ਮਈ ਦੀ ਅੰਤਿਮ ਤਾਰੀਕ ਤੋਂ ਵਧਾਈ ਜਾਵੇ।