ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਇੱਕ ਬੁਰੀ ਖ਼ਬਰ ਹੈ। ਏਅਰ ਕੈਨੇਡਾ ਵੱਲੋਂ ਵੈਨਕੂਵਰ ਤੋਂ ਦਿੱਲੀ ਵਿਚਾਲੇ ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਏਅਰ ਕੈਨੇਡਾ ਵੱਲੋਂ ਇਹ ਫੈਸਲਾ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦੇ ਮੱਦੇਨਜ਼ਰ ਲਿਆ ਗਿਆ ਹੈ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਰੂਸੀ ਅਤੇ ਯੂਕਰੇਨੀ ਹਵਾਈ ਖੇਤਰ ਤੋਂ ਬਚਣ ਦੀਆਂ ਮੁਸ਼ਕਲਾਂ ਕਾਰਨ ਵੈਨਕੂਵਰ ਅਤੇ ਦਿੱਲੀ ਵਿਚਕਾਰ ਉਡਾਣਾਂ ਨੂੰ ਮੁਅੱਤਲ ਕਰ ਰਿਹਾ ਹੈ।
ਏਅਰ ਕੈਨੇਡਾ ਦੇ ਇਸ ਫੈਸਲੇ ਅਨੁਸਾਰ ਵੈਨਨਕੂਵਰ ਅਤੇ ਦਿੱਲੀ ਵਿਚਕਾਰ ਉਡਾਣਾਂ 2 ਜੂਨ ਤੋਂ 6 ਸਤੰਬਰ ਅਤੇ 4 ਜੂਨ ਤੋਂ 8 ਸਤੰਬਰ ਤੱਕ ਉਪਲਬਧ ਨਹੀਂ ਰਹਿਣਗੀਆਂ। ਇਸ ਸਬੰਧੀ ਏਅਰਲਾਈਨ ਨੇ ਬੁੱਧਵਾਰ ਨੂੰ ਜਾਰੀ ਇੱਕ ਰੀਲੀਜ਼ ਵਿੱਚ ਕਿਹਾ ਹੈ ਕਿ ਉਡਾਣ ਦੇ ਸਮੇਂ ਅਤੇ ਬਚਾਅ ਵਾਲੇ ਖੇਤਰ ਤੋਂ ਬਚਣ ਵਾਲੇ ਰੂਟਾਂ ਲਈ ਲੋੜੀਂਦੇ ਰਿਫਿਊਲਿੰਗ ਸਟਾਪ ਦੇ ਕਾਰਨ ਇਹ ਬਦਲਾਅ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਵਿੱਚ ਹਵਾ ਅਤੇ ਮੌਸਮ ਦੇ ਹਾਲਾਤ ਵੀ ਚੁਣੌਤੀ ਨੂੰ ਵਧਾ ਸਕਦੇ ਹਨ। ਜਿਸ ਕਾਰਨ ਉਡਾਣਾਂ ਨੂੰ ਰੱਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਾਬਕਾ CM ਚੰਨੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਹੋ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ !
ਇਸ ਤੋਂ ਇਲਾਵਾ ਏਅਰਲਾਈਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਹਫ਼ਤਾਵਾਰੀ ਉਡਾਣਾਂ ਜਾਰੀ ਰੱਖੇਗਾ, ਜਿਨ੍ਹਾਂ ਵਿੱਚ ਟੋਰਾਂਟੋ ਲਈ ਰੋਜ਼ਾਨਾ ਅਤੇ ਮਾਂਟਰੀਅਲ ਲਈ ਹਫ਼ਤੇ ਵਿੱਚ ਚਾਰ ਵਾਰ ਉਡਾਣਾਂ ਰੱਖੀਆਂ ਗਈਆਂ ਹਨ । ਉਨ੍ਹਾਂ ਨੇ ਭਰੋਸਾ ਦਿੰਦਿਆਂ ਕਿਹਾ ਕਿ 6 ਸਤੰਬਰ ਤੋਂ ਦਿੱਲੀ-ਵੈਨਕੂਵਰ ਲਈ ਨਾਨ-ਸਟਾਪ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”