ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਬਜ਼ੁਰਗ ਮਹਿਲਾ ‘ਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਖਿਲਾਫ਼ ਦਿੱਲੀ ਪੁਲਿਸ ਦੇ ਕਹਿਣ ‘ਤੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਨੋਟਿਸ ਤੋਂ ਬਾਅਦ ਮੁਲਜ਼ਮ ਵਿਦੇਸ਼ ਨਹੀਂ ਭੱਜ ਸਕੇਗਾ। ਇਸ ਤੋਂ ਇਲਾਵਾ ਮੁਲਜ਼ਮ ਬਾਰੇ ਜਾਣਕਾਰੀ ਲੈਣ ਦੇ ਸਿਲਸਿਲੇ ਵਿੱਚ ਦਿੱਲੀ ਪੁਲਿਸ ਦੀ ਇੱਕ ਟੀਮ ਮੁਲਜ਼ਮ ਐੱਸ ਮਿਸ਼ਰਾ ਦੇ ਇੱਕ ਰਿਸ਼ਤੇਦਾਰ ਨੂੰ ਮਿਲਣ ਮੁੰਬਈ ਪਹੁੰਚ ਗਈ ਹੈ ਤੇ ਪੁੱਛਗਿੱਛ ਕਰ ਰਹੀ ਹੈ। ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਹੁਣ ਤੱਕ ਸਿਰਫ਼ ਚਾਰ ਚਾਲਕ ਮੈਂਬਰ ਹੀ ਜਾਂਚ ਵਿੱਚ ਸ਼ਾਮਿਲ ਹੋਏ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਆਪਣੇ ਪੱਧਰ ‘ਏ ਕਾਰਵਾਈ ਕਰਦੇ ਹੋਏ ਮੁਲਜ਼ਮ ‘ਤੇ 30 ਦਿਨ ਦੀ ਯਾਤਰਾ ਪਾਬੰਦੀ ਲਗਾ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਸਨੇ ਏਅਰ ਇੰਡੀਆ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਇਸ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ। ਮਾਮਲੇ ਵਿੱਚ ਮੁਜਲਜ਼ਮ ਖਿਲਾਫ਼ ਧਾਰਾ 354, 509 ਤੇ ਭਾਰਤੀ ਹਵਾਬਾਜ਼ੀ ਐਕਟ ਦੀ ਧਾਰਾ 23 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਨੇ ਦੱਸਿਆ ਕਿ ਪੀੜਤ ਮਹਿਲਾ ਤੇ ਮੁਲਜ਼ਮ ਦੋਨੋ ਦਿੱਲੀ ਵਿੱਚ ਨਹੀਂ ਰਹਿੰਦੇ ਹਨ। ਪੁਲਿਸ ਦੇ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਮਹਿਲਾ ਦੇ ਆਸਪਾਸ ਬੈਠਣ ਵਾਲੇ ਯਾਤਰੀਆਂ ਤੋਂ ਵੀ ਜਾਣਕਾਰੀ ਮੰਗੀ ਗਈ ਹੈ। ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: 10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਮੁੰਬਈ ਦੇ ਮੀਰਾ ਰੋਡ ਇਲਾਕੇ ਦਾ ਰਹਿਣ ਵਾਲਾ ਹੈ। ਉਹ ਹਾਲੇ ਮੁੰਬਈ ਵਿੱਚ ਮੌਜੂਦ ਨਹੀਂ ਹੈ। ਦਿੱਲੀ ਪੁਲਿਸ ਵੱਲੋਂ ਉਸਨੂੰ ਫੜ੍ਹਨ ਦੇ ਲਈ ਟੀਮਾਂ ਬਣਾਈਆਂ ਗਈਆਂ ਹਨ। ਦਿੱਲੀ ਪੁਲਿਸ ਉਡਾਣ ਦੇ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਨੋਟਿਸ ਦੇ ਕੇ ਬਿਆਨ ਦਰਜ ਕਰਵਾਉਣ ਦੇ ਲਈ ਬੁਲਾ ਸਕਦੀ ਹੈ। ਇਹ ਘਟਨਾ ਨਿਊਯਾਰਕ ਤੋਂ ਦਿੱਲੀ ਆ ਰਾਹੀਂ ਫਲਾਈਟ ਵਿੱਚ 26 ਨਵੰਬਰ ਨੂੰ ਵਾਪਰੀ ਸੀ। ਮਹਿਲਾ ਨੇ ਕੈਬਿਨ ਕ੍ਰੂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ, ਪਰ ਉਸ ‘ਤੇ ਗੌਰ ਨਹੀਂ ਕੀਤਾ ਗਿਆ। ਬਾਅਦ ਵਿੱਚ ਜਦੋਂ ਮਹਿਲਾ ਵੱਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਸ ਤੋਂ ਬਾਅਦ ਮਾਮਲਾ ਸੁਰਖੀਆਂ ਵਿੱਚ ਆਇਆ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ DGCA ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। DGCA ਨੇ ਕਿਹਾ ਹੈ ਕਿ ਏਅਰਲਾਈਨ ਤੋਂ ਰਿਪੋਰਟ ਮੰਗੀ ਗਈ ਹੈ। ਉਹ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰੇਗਾ। ਉੱਥੇ ਹੀ ਏਅਰ ਇੰਡੀਆ ਨੇ ਵੀ ਚਾਲਕ ਦਲ ਵੱਲੋ ਹੋਈ ਗਲਤੀ ਦਾ ਪਤਾ ਲਗਾਉਣ ਦੇ ਲਈ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: