ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚਾਲੇ ਕਾਂਗਰਸ ਇੱਕ ਵਾਰ ਫਿਰ ਟੁੱਟੀ ਹੈ ਅਤੇ ਪਾਰਟੀ ਨੂੰ ਸਾਊਥ ਭਾਰਤ ਵਿੱਚ ਵੱਡਾ ਝਟਕਾ ਲੱਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਬੀਬੀਸੀ ਦੀ ਵਿਵਾਦਾਂ ਵਾਲੀ ਡਾਕਿਊਮੈਂਟਰੀ ਨੂੰ ਲੈ ਕੇ ਸਿਆਸੀ ਘਮਾਸਾਨ ਵਿਚਾਲੇ ਕਾਂਗਰਸ ਦੇ ਚੋਟੀ ਦੇ ਨੇਤਾ ਏਕੇ ਐੰਟਨੀ ਦੇ ਪੁੱਤਰ ਅਨਿਲ ਕੇ ਐਂਟਨੀ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਏਕੇ ਐਂਟਨੀ ਦੇ ਬੇਟੇ ਅਨਿਲ ਐਂਟਨੀ ਨੇ ਬੁੱਧਵਾਰ ਨੂੰ ਟਵੀਟ ਕਰੇਕ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ।
ਅਨਿਲ ਐਂਟਨੀ ਨੇ ਟਵਿੱਟਰ ‘ਤੇ ਕਿਹਾ ਕਿ ਮੈਂ ਕਾਂਗਰਸ ਤੋਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੇਰੇ ‘ਤੇ ਇੱਕ ਟਵੀਟ ਨੂੰ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਉਹ ਵੀ ਉਨ੍ਹਾਂ ਵੱਲੋਂ ਜੋ ਪ੍ਰਗਟਾਵੇ ਦੀ ਆਜ਼ਾਦੀ ਲਈ ਖੜ੍ਹਾ ਹੋਣ ਦੀ ਗੱਲ ਕਰਦੇ ਹਨ। ਮੈਂ ਮਨ੍ਹਾ ਕਰ ਦਿੱਤਾ।
ਦੱਸ ਦੇਈਏ ਕਿ ਬੀਬੀਸੀ ਵੱਲੋਂ ਪੀ.ਐੱਮ. ਮੋਦੀ ਤੇ 2002 ਦੇ ਗੁਜਰਾਤ ਦੰਗਿਆਂ ‘ਤੇ ਬਣਾਈ ਗਈ ਡਾਕਿਊਮੈਂਟਰੀ ‘ਤੇ ਐਂਟਨੀ ਨੇ ਸਰਕਾਰ ਦਾ ਸਾਥ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਵਿਚਾਲੇ ਉਨ੍ਹਾਂ ਦਾ ਵਿਰੋਧ ਹੋ ਰਿਹਾ ਸੀ ਤੇ ਟਵੀਟ ਵਾਪਿਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪਿਸ਼ਾਬ ਕਾਂਡ ਮਗਰੋਂ ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਫਲਾਈਟ ‘ਚ ਸ਼ਰਾਬ ਪਰੋਸਣ ਦੀ ਪਾਲਿਸੀ ਬਦਲੀ
ਬੀਬੀਸੀ ਦੀ ਵਿਵਾਦਾਂ ਵਾਲੀ ਡਾਕਿਊਮੈਂਟਰੀ ਨੂੰ ਲੈ ਕੇ ਟਵਿੱਟਰ ‘ਤੇ ਅਿਲ ਐਂਟਨੀ ਨੇ ਕਿਹਾ ਸੀ ਕਿ ਬੀਜੇਪੀ ਦੇ ਨਾਲ ਸਾਰੇ ਮਤਭੇਦਾਂ ਦੇ ਬਾਵਜੂ ਬੀਬੀਸੀ ਤੇ ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾਅ ਦੇ ਵਿਚਾਰਾਂ ਨੂੰ ਭਾਰਤੀ ਸੰਸਥਾਵਾਂ ਦੇ ਵਿਚਾਰਾਂ ਤੋਂ ਵੱਧ ਅਹਿਮੀਅਤ ਦੇਣਾ ਖਤਰਨਾਕ ਰੁਝਾਨ ਹੈ ਅਤੇ ਇਸ ਨਾਲ ਦੇਸ਼ ਦੀ ਪ੍ਰਭੂਸੱਤਾ ਪ੍ਰਭਾਵਿਤ ਹੋਵੇਗੀ। ਉਨ੍ਹਾਂ ਆਪਣੇ ਟਵੀਟ ਵਿੱਚ ਦੱਸਿਆ ਕਿ ਬੀਬੀਸੀ ਇੱਕ ਸਰਕਾਰ ਵੱਲੋਂ ਸਪਾਂਸਰਡ ਚੈਨਲ ਹੈ ਅਤੇ ਭਾਰਤ ਪ੍ਰਤੀ ਕਥਿਤ ਪੱਖਪਾਤ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੈਕ ਸਟ੍ਰਾਅ ਨੇ ਹੀ ‘ਈਰਾਕ ਜੰਗ ਦੀ ਯੋਜਨਾ’ ਬਣਾਈ ਸੀ।
ਵੀਡੀਓ ਲਈ ਕਲਿੱਕ ਕਰੋ -: