akashwani jalandhar center news: ਆਲ ਇੰਡੀਆ ਰੇਡਿਓ ਆਕਾਸ਼ਵਾਣੀ ਪਿਛਲੇ 72 ਸਾਲਾਂ ਤੋਂ ਲੋਕਾਂ ਦੇ ਦਿਲਾਂ ਤੇ ਜਲੰਧਰ ਕੇਂਦਰ ਦੀ ਆਵਾਜ਼ ਰਾਜ ਕਰ ਰਹੀ ਸੀ। ਸ਼ਨੀਵਾਰ ਤੋਂ ਇਹ ਆਵਾਜ਼ ਬੰਦ ਹੋ ਗਈ ਹੈ। ਖਬਰਾਂ ਹਨ ਕਿ ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕੋਰੇਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸ਼ਨੀਵਾਰ ਨੂੰ ਇਕ ਖਬਰ ਹਿੰਦੀ ਅਖਬਾਰ ਵਿਚ ਛਪੀ ਸੀ ਜੋ ਬਾਅਦ ਵਿਚ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਈ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਆਕਾਸ਼ਵਾਣੀ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ ਤੇ ਦੱਸਿਆ ਹੈ ਕਿ ਆਕਾਸ਼ਵਾਣੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।
ਇਸ ਦੌਰਾਨ ਕਿਹਾ ਗਿਆ ਹੈ ਕਿ ਆਕਾਸ਼ਵਾਣੀ ਜਲੰਧਰ ਵਲੋਂ ਆਪ ਸਭ ਨੂੰ ਸੂਚਨਾ ਲਈ ਦੱਸਿਆ ਜਾਂਦਾ ਹੈ ਕਿ 100X2 ਕਿਲੋਵਾਟ ਦਾ ਮੀਡੀਅਮ ਵੇਵ ਟ੍ਰਾਂਸਮੀਟਰ ਖਸਤਾਹਾਲ ਵਿਚ ਹੋਣ ਕਰਕੇ ਸੇਵਾ ਤੋਂ ਹਟਾ ਦਿੱਤਾ ਗਿਆ।
ਇਸ ਟ੍ਰਾਂਸਮੀਟਰ ਉੱਤੇ ਪ੍ਰਸਾਰਿਤ ਹੋਣ ਵਾਲੀਆਂ ਸੇਵਾਵਾਂ, ਐੱਫ.ਐੱਮ. 103.6 Mhz ‘ਤੇ ਜਾਰੀ ਰਹਿਣਗੀਆਂ। ਇਸ ਟ੍ਰਾਂਸਮੀਟਰ ਦੇ ਬੰਦ ਹੋਣ ਨਾਲ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਸਾਡੇ ਸਾਰੇ ਪ੍ਰਸਾਰਣ ਪਹਿਲਾਂ ਵਾਂਗ ਸਰੋਤਿਆਂ ਦੀ ਸੇਵਾ ਵਿਚ ਲਗਾਤਾਰ ਜਾਰੀ ਰਹਿਣਗੇ।