All museums will remain closed : ਪੰਜਾਬ ਵਿੱਚ ਕੋਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੱਕ ਸੂਬੇ ਦੇ ਸਾਰੇ ਅਜਾਇਬਘਰਾਂ ਤੇ ਯਾਦਗਾਰਾਂ ‘ਤੇ ਆਮ ਲੋਕਾਂ ਲਈ ਰੋਕ ਲਾਈ ਗਈ ਸੀ। ਕਿਉਂਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਹੋਰ ਵੀ ਵੱਧ ਰਹੇ ਹਨ, ਇਸ ਲਈ ਇਨ੍ਹਾਂ ਪਾਬੰਦੀਆਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ 20 ਅਪ੍ਰੈਲ ਤੱਕ ਇਹ ਪਾਬੰਦੀਆਂ ਵਧਾ ਦਿੱਤੀਆਂ ਗੀਆਂ ਹਨ।
ਇਸ ਸੰਬੰਧੀ ਸ੍ਰੀ ਆਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ, ਅੰਮ੍ਰਿਤਸਰ ਦੇ ਪਾਰਟੀਸ਼ਨ ਮਮਿਊਜ਼ੀਅਮ, ਗੋਬਿੰਦਗੜ੍ਹ ਕਿਲ੍ਹੇ ਤੇ ਹੋਰ ਸਾਰੇ ਅਜਾਇਬਘਰਾਂ ਤੇ ਯਾਦਗਾਰਾਂ ਦੇ ਇੰਚਾਰਜਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਲਗਾਤਾਰ ਫੈਲ ਰਹੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਨ੍ਹਾਂ ਅਜਾਇਬਘਰਾਂ ਨੂੰ ਹੁਣ 20 ਅਪ੍ਰੈਲ ਤੱਕ ਬੰਦ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 25 ਮਾਰਚ ਨੂੰ ਇਨ੍ਹਾਂ ਅਜਾਇਬਘਰਾਂ ‘ਤੇ ਆਮ ਲੋਕਾਂ ਦੀ ਪਾਬੰਦੀ ਲਈ ਰੋਕ ਲਗਾਈ ਸੀ। ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ ਸ਼ਨੀਵਾਰ ਨੂੰ 58 ਲੋਕਾਂ ਨੇ ਜਾਨ ਆਪਣੀ ਜਾਨ ਗੁਆਈ ਅਤੇ 3294 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਹੁਣ ਤੱਕ ਪੰਜਾਬ ਵਿੱਚ 7448 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕਦਮ ਚੁੱਕ ਰਹੀ ਹੈ ਅਤੇ ਕੋਰੋਨਾ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀਆਂ ਹਿਦਾਇਤਾਂ ਦੇ ਰਹੀ ਹੈ।