All shops to be open in Jalandhar : ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਕਰ ਰਹੇ ਵਪਾਰੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਾਰੋਬਾਰੀਆਂ ਨਾਲ ਮੀਟਿੰਗ ਤੋਂ ਬਾਅਦ ਦੇਰ ਸ਼ਾਮ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਕਾਰੋਬਾਰੀਆਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੋਮ ਡਿਲਵਰੀ ਦੇਣ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਵਪਾਰੀਆਂ ਦੀ ਮੰਗ ‘ਤੇ ਹੁਣ ਗੈਰ ਜ਼ਰੂਰੀ ਚੀਜ਼ਾਂ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ। ਵੀਕੈਂਡ ਲੌਕਡਾਊਨ ਦੇ ਚੱਲਦਿਆਂ ਇਹ ਹੁਕਮ ਬੰਦ ਹੋਣ ਕਾਰਨ ਇਹ ਹੁਕਮ ਸੋਮਵਾਰ ਤੋਂ 21 ਮਈ ਤੱਕ ਲਾਗੂ ਰਹੇਗਾ।
ਇਹ ਖੁੱਲ੍ਹੇ ਰਹਿਣਗੇ-
ਹਸਪਤਾਲ, ਮੈਡੀਕਲ ਸੈਂਟਰ, ਨਰਸਿੰਗ ਹੋਮ, ਕਲੀਨਿਕ, ਟੀਕਾਕਰਨ ਕੇਂਦਰ, ਸੀਟੀ ਸਕੈਨ ਸੈਂਟਰ, ਅੱਖਾਂ ਦੇ ਕੇਂਦਰ, ਆਪਟੀਕਲ ਦੁਕਾਨਾਂ, ਦੰਦਾਂ ਦੇ ਕਲੀਨਿਕ, ਇੱਟਾਂ ਦੇ ਭੱਠਿਆਂ, ਏਟੀਐਮਜ਼, ਐਲਪੀਜੀ ਸਪਲਾਈ ਸਮੇਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ।
ਹੋਟਲ, ਰੈਸਟੋਰੈਂਟ, ਢਾਬੇ ਅਤੇ ਕੈਫੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਹੋਮ ਡਿਲੀਵਰੀ ਸਵੇਰੇ 9 ਵਜੇ ਤੋਂ 9 ਵਜੇ ਤਕ ਕੀਤੀ ਜਾ ਸਕੇਗੀ।
ਇਹ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ, ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਦੇ ਸਕਣਗੀਆਂ ਹੋਮ ਡਿਲਵਰੀ
ਦੁੱਧ, ਸਬਜ਼ੀਆਂ, ਫਲ, ਡੇਅਰੀ ਉਤਪਾਦ, ਤਾਜ਼ਾ, ਫ੍ਰੋਜ਼ਨ ਫੂਡ, ਮੀਟ, ਅੰਡੇ, ਚਿਕਨ, ਮੋਬਾਈਲ, ਲੈਪਟਾਪ, ਆਟੋਮੋਬਾਈਲ ਪਾਰਟਸ ਅਤੇ ਮੁਰੰਮਤ, ਟਰੱਕ ਅਤੇ ਭਾਰੀ ਵਾਹਨ ਵਰਕਸ਼ਾਪਾਂ, ਉਦਯੋਗਿਕ ਉਤਪਾਦਾਂ ਦੇ ਵਪਾਰੀ, ਖੇਤੀਬਾੜੀ ਉਤਪਾਦਾਂ ਦੇ ਡੀਲਰ, ਤਾਰਾਂ, ਬਿਜਲੀ, ਟਾਇਲਾਂ, ਕਰਿਆਨੇ ਦੀਆਂ ਦੁਕਾਨਾਂ, ਰਾਸ਼ਨ ਦੀਆਂ ਦੁਕਾਨਾਂ, ਪ੍ਰਚੂਨ ਅਤੇ ਥੋਕ ਸ਼ਰਾਬ ਦੀਆਂ ਦੁਕਾਨਾਂ।
ਇਹ ਅਦਾਰੇ ਬੰਦ ਰਹਿਣਗੇ
ਸਵੀਮਿੰਗ ਪੂਲ, ਸਿਨੇਮਾ ਹਾਲ, ਮਲਟੀਪਲੈਕਸ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਹਫਤਾਵਾਰੀ ਮੰਡੀਆਂ, ਸਮਾਜਿਕ, ਸਭਿਆਚਾਰਕ ਪ੍ਰੋਗਰਾਮ, ਰਾਜਨੀਤਿਕ ਪ੍ਰੋਗਰਾਮ।
ਐਸੋਸੀਏਸ਼ਨਾਂ ਦੀ ਜ਼ਿੰਮੇਵਾਰੀ ਨਿਰਧਾਰਤ ਕਰਨਾ
ਐਸੋਸੀਏਸ਼ਨ ਨੂੰ ਲਾਜ਼ਮੀ ਤੌਰ ‘ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਰੇ ਦੁਕਾਨਦਾਰਾਂ ਨੂੰ ਟੀਕਾ ਲਗਾਈ ਗਈ ਹੈ। ਜੇ ਕੋਈ ਕੋਰੋਨਾ ਪਾਜ਼ੀਟਿਵ ਮਾਰਕੀਟ ਵਿਚ ਆਉਂਦਾ ਹੈ, ਤਾਂ ਇਸ ਨਾਲ ਸੰਪਰਕ ਕਰਨ ਵਾਲੇ ਤੁਰੰਤ ਆਪਣਾ ਟੈਸਟ ਕਰਵਾਉਣਗੇ।
ਛੋਟੀ ਦੁਕਾਨ ‘ਤੇ ਇਕ ਸਮੇਂ ਤਿੰਨ ਮੈਂਬਰ ਹੋਣੇ ਚਾਹੀਦੇ ਹਨ, ਮੀਡੀਅਮ ‘ਚ ਪੰਜ ਅਤੇ ਵੱਡੀ ਦੁਕਾਨ ‘ਤੇ ਦਸ ਮੈਂਬਰ ਹੀ ਹੋਣੇ ਚਾਹੀਦੇ ਹਨ।
ਹਰ ਦੁਕਾਨ ‘ਤੇ ਸਰੀਰਕ ਦੂਰੀ ਲਾਜ਼ਮੀ ਹੈ।