ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਪੁਲਿਸ ਨੇ ਅਫੀਮ ਦੀ ਖੇਤੀ ਕਰਦਾ ਮੁਲਜ਼ਮ ਫੜਿਆ ਹੈ। ਮੁਲਜ਼ਮ ਆਪਣੇ ਵਿਹੜੇ ਵਿੱਚ ਅਫੀਮ ਦੇ ਬੂਟੇ ਲਗਾ ਕੇ ਅਫੀਮ ਤਿਆਰ ਕਰਦਾ ਸੀ। ਮਾਮਲਾ ਨਾਗਲ ਥਾਣੇ ਅਧੀਨ ਪੈਂਦੇ ਪਿੰਡ ਨਿਹਾਰਸਾ ਦਾ ਹੈ। ਪੁਲਿਸ ਨੇ ਛਾਪਾ ਮਾਰ ਕੇ ਸਾਰੇ ਪੌਦੇ ਉਖਾੜ ਦਿੱਤੇ।
ਪੁਲਿਸ ਨੇ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਟੀਮ ਪਿੰਡ ਚੁਗਨਾ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਕਿਸੇ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਕਿ ਪਿੰਡ ਨਿਹਾਰਸਾ ਦੇ ਵਸਨੀਕ ਜਸਬੀਰ ਸਿੰਘ ਨੇ ਆਪਣੀ ਕੋਠੀ ਅੰਦਰ ਅਫੀਮ ਦੇ ਬੂਟੇ ਉਗਾਏ ਹੋਏ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਿਹਾਰਸਾ ਵਿਖੇ ਜਸਬੀਰ ਸਿੰਘ ਦੇ ਖੇਤ ‘ਚ ਛਾਪੇਮਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਸਿੰਚਾਈ ਵਿਭਾਗ ਦੇ SDO ਸਲੀਮ ਜਾਖਲ ਦੇ ਸਾਹਮਣੇ ਤਲਾਸ਼ੀ ਲਈ। ਇੱਥੇ ਅਫੀਮ ਦੇ 41 ਪੌਦੇ ਮਿਲੇ ਹਨ। ਇਨ੍ਹਾਂ ਵਿੱਚੋਂ ਕੁਝ ਪੌਦਿਆਂ ਵਿੱਚ ਮੁਕੁਲ ਅਤੇ ਫੁੱਲ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਰੇ ਪੌਦੇ ਉਖਾੜ ਦਿੱਤੇ। ਇੰਨਾ ਹੀ ਨਹੀਂ ਕਾਰਵਾਈ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਗਈ। ਪੌਦਿਆਂ ਦਾ ਵਜ਼ਨ ਕਰਨ ‘ਤੇ ਇਹ 2 ਕਿਲੋ 775 ਗ੍ਰਾਮ ਪਾਇਆ ਗਿਆ। ਥਾਣਾ ਨੱਗਲ ਦੀ ਪੁਲਿਸ ਨੇ ਮੁਲਜ਼ਮ ਜਸਬੀਰ ਸਿੰਘ ਦੇ ਖ਼ਿਲਾਫ਼ ਧਾਰਾ 18-(ਸੀ)-61-85 NDSP ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।